ਹਰਿੰਦਰ ਨਿੱਕਾ
- ਰਾਧਾ ਦੀ ਬੇਟੀ ਤੇ ਨੌਕਰਾਣੀ ਦੀ ਰਿਪੋਰਟ ਪੈਂਡਿੰਗ
ਬਰਨਾਲਾ, 8 ਅਪਰੈਲ 2020 - ਜਿਲ੍ਹਾ ਬਰਨਾਲਾ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਰੀਜ਼ ਰਾਧਾ ਦੇ ਪਤੀ ਮੁਕਤੀ ਨਾਥ ਸਣੇ ਰਾਧਾ ਦੇ ਸੰਪਰਕ ਵਿੱਚ ਰਹੇ ਸਾਰੇ 10 ਜਣਿਆਂ ਨੂੰ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹਸਪਤਾਲ ਚੋਂ ਛੁੱਟੀ ਕਰ ਦਿੱਤੀ। ਸਾਰਿਆਂ ਦੇ ਘਰ ਪਹੁੰਚਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਤਿਆਤ ਦੇ ਤੌਰ 'ਤੇ ਉਹਨਾਂ ਦੇ ਘਰਾਂ ਨੂੰ ਵੀ ਸੈਨੀਟਾਈਜ਼ ਕੀਤਾ ਗਿਆ। ਹੁਣ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸਿਰਫ ਰਾਧਾ ਦੀ ਬੇਟੀ ਅਤੇ ਨੌਕਰਾਣੀ ਹੀ ਰਹਿ ਗਈਆਂ ਹਨ।
ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਰਹਿ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਸੋਮਵਾਰ ਨੂੰ ਰਾਧਾ ਦੀ ਰਿਪੋਰਟ ਪੌਜੇਟਿਵ ਆਉਣ ਤੋਂ ਬਾਅਦ ਇਹਤਿਆਤਨ ਉਸ ਦਾ ਇਲਾਜ਼ ਕਰਨ ਵਾਲੇ ਡਾਕਟਰ3 ਹੈਲਪਰਾਂ ਤੇ ਇੱਕ ਹੋਰ ਡਾਕਟਰ ਸਣੇ ਤੋਂ ਇਲਾਵਾ ਰਾਧਾ ਦੇ ਪਤੀ ਉਸ ਦੀ ਬੇਟੀ ਅਤੇ ਮਕਾਨ ਮਾਲਿਕ ਦੇ ਪਰਿਵਾਰ ਦੇ 4 ਜੀਆਂ ਨੂੰ ਆਈਸੋਲੇਟ ਕੀਤਾ ਗਿਆ ਸੀ।
ਜਦੋਂ ਕਿ ਰਾਧਾ ਦੇ ਘਰ ਕੰਮ ਕਰਦੀ ਉਸ ਦੀ ਨੌਕਰਾਣੀ ਨੂੰ ਮੰਗਲਵਾਰ ਦੇਰ ਸ਼ਾਮ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਸੀ। ਬੁੱਧਵਾਰ ਸਵੇਰੇ 11 ਚੋਂ ਨੌ ਜਣਿਆਂ ਦੀ ਰਿਪੋਰਟ ਪਹਿਲਾਂ ਹੀ ਨੈਗੇਟਿਵ ਆ ਗਈ ਸੀ ਅਤੇ ਹੁਣ ਸ਼ਾਮ ਨੂੰ ਮਕਾਨ ਮਾਲਿਕਨ ਦੀ ਰਿਪੋਰਟ ਵੀ ਨੈਗੇਟਿਵ ਆ ਗਈ। ਪਰੰਤੂ ਰਾਧਾ ਦੀ ਬੇਟੀ ਦੇ ਹੋਰ ਸੈਂਪਲ ਪਟਿਆਲਾ ਲੈਬ ਚ ਮੰਗਵਾਏ ਸਨ ਜਿਹੜੇ ਫਿਰ ਭੇਜ਼ ਦਿੱਤੇ ਗਏ। ਇਸ ਤਰ੍ਹਾਂ ਹੁਣ ਹਸਪਤਾਲ ਵਿੱਚ ਰਾਧਾ ਦੀ ਬੇਟੀ ਤੇ ਉਸ ਦੀ ਨੌਕਰਾਣੀ ਹੀ ਭਰਤੀ ਹਨ। ਜਿੰਨਾਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਐਸਐਮਉ ਕੌਸ਼ਲ ਨੇ ਦੱਸਿਆ ਕਿ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਸਾਰੇ 10 ਜਣਿਆਂ ਨੂੰ ਛੁੱਟੀ ਕਰ ਦਿੱਤੀ ਹੈ।