ਸੰਜੀਵ ਸੂਦ
ਲੁਧਿਆਣਾ, 8 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਖਿਲਾਫ ਚੱਲ ਰਹੀ ਜੰਗ 'ਚ ਪੰਜਾਬ ਪੁਲਿਸ, ਡਾਕਟਰ ਅਤੇ ਹੇਲਥ ਵਰਕਰਜ਼ ਸਾਰੇ ਜਾਣੇ ਮਿਲ ਕੇ ਕੰਮ ਕਰ ਰਹੇ ਹਨ। ਪਰ ਹੁਣ ਪੰਜਾਬ ਪੁਲਿਸ ਦੇ ਨਾਲ ਕੋਰੋਨਾ ਖਿਲਾਫ ਜੰਗ 'ਚ ਕੋਵਿਡ ਕਮਾਂਡੋ ਵੀ ਪੂਰੀ ਸੁਰੱਖਿਆ ਦੇ ਨਾਲ ਮੈਦਾਨ 'ਚ ਉੱਤਰਨਗੇ ਅਤੇ ਕੋਰੋਨਾ ਖਿਲਾਫ ਜੰਗ 'ਚ ਅਹਿਮ ਰੋਲ ਅਦਾ ਕਰਨਗੇ।
ਇਸ ਸਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਦੇ 20 ਜਵਾਨ ਜੋ ਕਿ ਕਾਫੀ ਫਿੱਟ ਹੈਲਥ ਦੇ ਹਨ ਉਨ੍ਹਾਂ ਨੂੰ ਕੋਵਿਡ ਕਮਾਂਡੋ ਬਣਾਇਆ ਗਿਆ ਹੈ। ਤਾਂ ਜੋ ਉਹ ਕੋਰੋਨਾ ਸ਼ੱਕੀ ਮਰੀਜ਼ ਨੂੰ ਲਿਆਉਣ ਦੇ ਨਾਲ-ਨਾਲ ਕੋਰੋਨਾ ਵਾਰਡ 'ਚ ਹੈਲਥ ਡਿਪਾਰਟਮੈਂਟ ਦੀ ਮਦਦ ਕਰਨਗੇ। ਜੋ ਕਿ ਪੂਰੇ ਸੁਰੱਖਿਆ ਦੇ ਸਾਧਨਾ ਜਿਵੇਂ ਕਿ ਮਾਸਕ ਅਤੇ ਸਾਰੇ ਉਪਕਰਨਾਂ ਨਾਲ ਲੈਸ ਹੋਣਗੇ।