← ਪਿਛੇ ਪਰਤੋ
ਦੇਸ਼ ਦੇ ਸਾਰੇ ਮੈਡੀਕਲ ਕਾਲਜ ਨੂੰ ਕੋਰੋਨਾ ਟੈਸਟ ਸਹੂਲਤ ਬਣਾਉਣ : ਆਈ ਸੀ ਐਮ ਆਰ ਨਵੀਂ ਦਿੱਲੀ, 9 ਅਪ੍ਰੈਲ, 2020 : ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ ਸੀ ਐਮ ਆਰ) ਨੇ ਸਾਰੇ ਸਰਕਾਰੀ ਤੇ ਮੈਡੀਕਲ ਕਾਲਜਾਂ ਤੋਂ ਬਿਨੈ ਪੱਤਰ ਮੰਗੇ ਹਨ ਤਾਂ ਕਿ ਇਹਨਾਂ ਵਿਚ ਕੋਰੋਨਾ ਟੈਸਟ ਦੀ ਸਹੂਲਤ ਸਥਾਪਿਤ ਕੀਤੀ ਜਾ ਸਕੇ। ਅਜਿਹਾ ਦੇਸ਼ ਵਿਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦਿਆਂ ਦੇਸ਼ ਦੀ ਸਰਵ ਉਚ ਸਿਹਤ ਖੋਜ ਸੰਸਥਾ ਦੀ ਟੈਸਟਿੰਗ ਸਮਰਥਾ ਵਧਾਉਣ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ। ਆਈ ਸੀ ਐਮ ਆਰ ਨੇ ਆਖਿਆ ਕਿ ਪ੍ਰਾਈਵੇਟ ਮੈਡੀਕਲ ਕਾਲਜ ਐਨ ਏ ਬੀ ਐਲ ਐਕਰੀਡੇਸ਼ਨ ਸਰੀਫਿਕੇਟ ਦੀ ਕਾਪੀ ਅਤੇ ਆਰ ਐਨ ਏ ਵਾਇਰਸ ਦੇ ਰੀਅਲ ਟਾਈਮ ਪੀ ਸੀ ਆਰ ਲਈ ਮਾਨਤਾ ਦੀ ਸੰਭਾਵਨਾ ਬਾਰੇ ਪੇਸ਼ਕਸ਼ ਦੇਣ। ਮੈਡੀਕਲ ਕਾਲਜਾਂ ਵਿਚ ਬੀ ਐਸ ਐਲ 2 ਪੱਧਰ ਦੀ ਲੈਬਾਰਟੀ ਹੋਣੀ ਜ਼ਰੂਰੀ ਹੇ ਜਿਸਦੇ ਨਾਲ ਵਾਇਰੋਲੋਜੀਕਲ ਪੜਤਾਲ ਲਈ ਮੋਲੀਕਿਊਲਰ ਬਾਇਓਲਾਜੀ ਸੈਟਅਪ ਹੋਣਾ ਚਾਹੀਦਾ ਹੈ ਤੇ ਲੈਬਾਰਟਰੀ ਵਿਚ ਬਾਇਓਸੇਫਟੀ ਕੈਬਨਿਟ ਟਾਈਪ 2 ਏ ਜਾਂ 2 ਬੀ ਚਾਲੂ ਹੋਣੀ ਚਾਹੀਦੀ ਹੈ। ਅਜਿਹੇ ਕਾਲਜ ਅਪਲਾਈ ਕਰ ਸਕਦੇ ਹਨ। ਇਸਨੇ ਇਹ ਵੀ ਆਖਿਆ ਕਿ ਆਰ ਐਨ ਏ ਲੈਣ ਲਈ ਕੋਲਡ ਸੈਂਟਰੀਫਿਊਜ ਤੇ ਮਾਈਕਰੋਫਿਊਜ ਵੀ ਲਾਜ਼ਮੀ ਹੈ ਤੇ ਰੀਅਲ ਟਾਈਮ ਪੀ ਸੀ ਆਰ ਮਸ਼ੀਨ ਵੀ ਜ਼ਰੂਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜ ਵਿਚ ਮੈਡੀਕਲ ਮਾਈਕਰੋਬਾਇਓਲਾਜਿਸਟ ਤੇ ਟੈਕਨੀਸ਼ੀਅਨ ਹੋਣੇ ਚਾਹੀਦੇ ਹਨ ਜਿਹਨਾਂ ਨੂੰ ਵਾਇਰੋਲਾਜੀ ਵਿਚ ਕੰਮ ਕਰਨ ਦਾ ਤਜਰਬਾ ਹੋਵੇ ਤੇ ਸਾਹ ਨਲੀ ਤੋਂ ਸੈਂਪਲ ਲੈਣ ਤੇ ਸੰਭਾਲਣੇ ਆਉਂਦੇ ਹੋਣ। ਅਜਿਹੇ ਟੈਕਨੀਸ਼ੀਅਨਜ਼ ਨੂੰ ਲੈਬਾਰਟਰੀ ਦੀ ਬਾਇਓ ਸੇਫਟੀ, ਬਾਇਓ ਸਕਿਓਰਿਟੀ ਆਦਿ ਦਾ ਚੰਗਾ ਗਿਆਨ ਵੀ ਹੋਣਾ ਚਾਹੀਦਾ ਹੈ।
Total Responses : 265