ਇੰਦੌਰ, 9 ਅਪ੍ਰੈਲ 2020 - ਭਾਰਤ 'ਚ ਕੋਰੋਨਾਵਾਇਰਸ ਕਰਕੇ ਇੱਕ 61 ਸਾਲਾ ਡਾਕਟਰ ਦੀ ਮੌਤ ਦੀ ਖ਼ਬਰ ਹੈ। ਕੋਰੋਨਾਵਾਇਰਸ ਕਾਰਨ ਮਰਨ ਵਾਲਾ ਭਾਰਤ ਦਾ ਇਹ ਪਹਿਲਾ ਡਾਕਟਰ ਹੈ।
ਮ੍ਰਿਤਕ ਡਾਕਟਰ ਸ਼ਤਰੂਘਨ ਪੰਜਵਾਨੀ ਇੰਦੌਰ ਦੇ ਰੂਪਰਾਮ ਨਗਰ ਵਿੱਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਕੋਰੋਨਾ ਪਾਜ਼ਿਟਿਵ ਆਇਆ ਸੀ।
ਉਨ੍ਹਾਂ ਦੇ ਦੇਹਾਂਤ ਨਾਲ, ਇੰਦੌਰ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ, ਜਿਨ੍ਹਾਂ ਵਿੱਚ ਹੁਣ ਤੱਕ 213 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।