← ਪਿਛੇ ਪਰਤੋ
ਸਿੱਧਵਾਂ ਬੇਟ, 9 ਅਪ੍ਰੈਲ 2020 - ਪੰਜਾਬ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅੱਜ ਜਗਰਾਉਂ ਨੇੜੇ ਦੋ ਵੱਖ-ਵੱਖ ਪਿੰਡਾਂ ਵਿੱਚ ਕੋਰੋਨਾ ਵਾਇਰਸ ਦੇ ਦੋ ਤਬਲੀਗੀ ਨੌਜਵਾਨਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪਿੰਡ ਗੁੜੇ ਤੋਂ ਬਾਅਦ ਹੁਣ ਪਿੰਡ ਰਾਮਗੜ੍ਹ ਭੁੱਲਰ ਦਾ 30 ਸਾਲਾ ਨੌਜਵਾਨ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਪਾਇਆ ਗਿਆ ਹੈ। ਜਗਰਾਉਂ ਦੇ ਡੀ ਐਸ ਪੀ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਰਿਆਸਤ ਅਲੀ ਪੁੱਤਰ ਦਰਸ਼ਨ ਖਾਂ ਨੂੰ ਪੁਲਿਸ ਵੱਲੋਂ 7 ਅਪ੍ਰੈਲ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਅੱਜ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਆਸਤ ਅਲੀ ਦੇ 7 ਪਰਿਵਾਰਕ ਮੈਂਬਰਾਂ ਦੇ ਸਿਹਤ ਮਹਿਕਮੇ ਵੱਲੋਂ ਸੈਂਪਲ ਲੈ ਕੇ ਟੈੱਸਟ ਲਈ ਭੇਜੇ ਜਾ ਰਹੇ ਹਨ।
Total Responses : 265