ਇਕ ਟੈਕਸਟਾਈਲ ਕਾਰਪੋਰੇਟ ਗਰੁੱਪ ਜੋ ਮਹਾਂਮਾਰੀ ਵੇਲੇ ਦੇਸ਼ ਸੇਵਾ ਲਈ ਹੋਰਨਾਂ ਵਾਸਤੇ ਰਾਹ ਦਸੇਰਾ ਬਣਿਆ
ਬਰਨਾਲਾ, 10 ਅਪ੍ਰੈਲ, 2020 : ਪੰਜਾਬ ਦਾ ਟ੍ਰਾਇਡੈਂਟ ਗਰੁੱਪ ਨੇ ਮਹਾਂਮਾਰੀ ਵੇਲੇ ਦੇਸ਼ ਸੇਵਾ ਕਿਵੇਂ ਹੋ ਸਕਦੀ ਹੈ, ਇਸਦੀ ਅਦਭੁੱਤ ਉਦਾਹਰਣ ਪੇਸ਼ ਕਰ ਕੇ ਹੋਰ ਕੰਪਨੀਆਂ ਵਾਸਤੇ ਰਾਹ ਦਸੇਰਾ ਬਣਨ ਵਾਲਾ ਕੰਮ ਕੀਤਾ ਹੈ।
ਹੁਣ ਕੰਪਨੀ ਨੇ ਇਕ ਹੋਰ ਨਵੀਂ ਪਹਿਲਕਦਮੀ ਕੀਤੀ ਹੈ। ਕੰਪਨੀ ਨੇ ਟ੍ਰਾਇ ਸੇਫ ਨਾਂ ਦੀ ਕਿੱਟ ਤਿਆਰ ਕੀਤੀ ਹੈ। ਇਸ ਕਿੱਟ ਵਾਸਤੇ ਰੋਜ਼ਾਨਾ 10 ਹਜ਼ਾਰ ਸੇਫਟੀ ਸੂਟ ਤਿਆਰ ਕੀਤੇ ਜਾ ਰਹੇ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹ ਡਿਸਪੋਜ਼ੇਬਲ ਹਨ ਅਤੇ ਇਹ ਪ੍ਰੋਟੈਕਸ਼ਨ ਇਕਵਿਪਮੈਂਟ (ਪੀ ਪੀ ਈ) ਵਜੋਂ ਵਰਤੇ ਜਾ ਸਕਦੇ ਹਨ। ਟ੍ਰਾਇ ਸੇਫ ਦੇ ਹਿੱਸੇ ਵਜੋਂ ਹੀ ਰੋਜ਼ਾਨਾ 10 ਹਜ਼ਾਰ ਮਾਸਕ ਬਣਾਉਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਕੰਪਨੀ ਨੇ ਪਿੰਡਾਂ ਵਿਚ ਹਾਈਜੀਨਿਕ ਸੇਫਟੀ ਕਿੱਟਾਂ ਪ੍ਰਦਾਨ ਕਰਨ ਦੀ ਮੁਹਿੰਮ ਵੀ ਵਿੱਢੀ ਹੈ।
ਕੰਪਨੀ ਦੇ ਚੇਅਰਮੈਨ ਰਾਜੇਂਦਰ ਗੁਪਤਾ ਨੇ ਦੱਸਿਆ ਕਿ ਮੈਡੀਕਲ ਸੂਟ ਵਿਸ਼ੇਸ਼ ਧਾਗੇ ਨਾਲ ਤਿਆਰ ਕੀਤੇ ਜਾ ਰਹੇ ਹਨ ਤੇ ਇਹਨਾਂ ਨੂੰ ਤਿਆਰ ਕਰਨ ਸਮੇਂ ਮੈਡੀਕਲ ਇੰਡਸਟਰੀ ਦੇ ਮਾਹਿਰਾਂ ਤੋਂ ਗਾਈਡੈਂਸ ਲਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਅਸੀਂ 90 ਹਜ਼ਾਰ ਮਾਸਕ ਤਿਆਰ ਕਰ ਕੇ ਪ੍ਰਸ਼ਾਸਕੀ ਅਫਸਰਾਂ ਨੂੰ ਸੌਂਪ ਚੁੱਕੇ ਹਾਂ। ਗਰੁੱਪ ਰੋਜ਼ਾਨਾ 10 ਹਜ਼ਾਰ ਮੈਡੀਕਲ ਸੂਟ ਬਣਾਉਣ ਦੇ ਸਮਰਥ ਹੈ।
ਉਹਨਾਂ ਆਖਿਆ ਕਿ ਇਸ ਮਹਾਂਮਾਰੀ ਦੇ ਵੇਲੇ ਅਸੀਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੇ ਯਤਨ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਜੋ ਮਾਸਕ ਤਿਆਰ ਕੀਤੇ ਜਾ ਰਹੇ ਹਨ, ਉਹ ਵੀ 90 ਹਜ਼ਾਰ ਦੇ ਕਰੀਬ ਪਿੰਡਾਂ ਵਿਚ ਵੰਡੇ ਜਾ ਚੁੱਕੇ ਹਨ। ਜਿਹਨਾਂ ਨੂੰ ਜ਼ਰੂਰਤ ਹੈ, ਉਹਨਾਂ ਤੱਕ ਮਾਸਕ ਪਹੁੰਚਾਉਣ ਦੇ ਯਤਨ ਕੇਤੇ ਜਾ ਰਹੇ ਹਨ। ਉਹਨਾਂ ਕਿ ਜਿੰਨੀ ਵੱਡੀ ਚੁਣੌਤੀ ਹੁੰਦੀ ਹੈ, ਲੋਕਾਂ ਦੀ ਸੇਵਾ ਕਰਨ ਲਈ ਸਾਡੀ ਦ੍ਰਿੜ•ਤਾ ਹੋਰ ਮਜ਼ਬੂਤ ਹੋ ਜਾਂਦੀ ਹੈ।
ਉਹਨਾਂ ਕਿਹਾ ਕਿ ਅਸੀਂ ਆਪਣੀ ਫੈਕਟਰੀ ਦੀ ਵਰਤੋਂ ਲੋਕ ਸੇਵਾ ਵਾਸਤੇ ਵੱਧ ਤੋਂ ਵੱਧ ਕਰਨਾ ਚਾਹੁੰਦੇ ਹਾਂ। ਟ੍ਰਾਇ ਸੇਫ ਇਸ ਦਿਸ਼ਾ ਵਿਚ ਇਕ ਹੋਰ ਕਦਮ ਹੈ। ਇਸ ਕਿੱਟ ਵਿਚ ਤਿਆਰ ਹੋ ਰਹੇ ਮੈਡੀਕਲ ਸੂਟ ਤੇ ਮਾਸਕ ਤਿਆਰ ਕਰ ਕੇ ਅਸੀਂ ਇਸ ਸੇਵਾ ਵਿਚ ਹੋਰ ਯੋਗਦਾਨ ਪਾਉਣ ਦਾ ਯਤਨ ਕਰ ਰਹੇ ਹਾਂ।
ਰਾਜਿੰਦਰ ਗੁਪਤਾ
ਟ੍ਰਾਇਡੈਂਟ ਗਰੁੱਪ ਸਭ ਤੋਂ ਪਹਿਲੀ ਕੰਪਨੀ ਹੈ ਜਿਸਨੇ ਕੋਰੋਨਾਵਾਇਰਸ ਦੇ ਟਾਕਰੇ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਹਰ ਤਰ•ਾਂ ਦੀ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਕੰਪਨੀ ਦੇ 35 ਹਜ਼ਾਰ ਲੋਕਾਂ ( ਮੁਲਾਜ਼ਮਾਂ ਤੇ ਪਰਿਵਾਰਾਂ ) ਦਾ ਖਿਆਲ ਰੱਖਣਗੇ ਤੇ ਇਹਨਾਂ ਦੀਆਂ ਤਨਖਾਹਾਂ ਵਿਚ ਕੋਈ ਕਟੌਤੀ ਨਹੀਂ ਹੋਵੇਗੀ ਬਲਕਿ ਕੰਪਨੀ ਇਹਨਾਂ ਲਈ ਰਾਸ਼ਨ ਦਾ ਪ੍ਰਬੰਧ ਵੀ ਆਪ ਕਰੇਗੀ।