ਹਰਦਮ ਮਾਨ
ਸਰੀ, 10 ਅਪ੍ਰੈਲ 2020 - ਬੀਸੀ ਵਿਚ 34 ਨਵੇਂ ਸਾਹਮਣੇ ਆਉਣ ਨਾਲ ਕੋਵਿਡ-19 ਤੋਂ ਪੀੜਤ ਲੋਕਾਂ ਦੀ ਗਿਣਤੀ 1,370 ਹੋ ਗਈ ਹੈ ਅਤੇ ਦੋ ਮੌਤਾਂ ਹੋਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 50 ਹੋ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਹੈ ਕਿ ਇਸ ਸਮੇਂ 132 ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ ਜਿਨ੍ਹਾਂ ਵਿੱਚੋਂ 68 ਗੰਭੀਰ ਮਰੀਜ਼ ਆਈਸੀਯੂ ਵਿਚ ਇਲਾਜ ਅਧੀਨ ਹਨ। ਹੁਣ ਤੱਕ 858 ਵਿਅਕਤੀ ਠੀਕ ਹੋ ਗਏ ਹਨ।
ਡਿਕਸ ਅਤੇ ਹੈਨਰੀ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇੱਕ ਚੁਣੌਤੀ ਭਰਿਆ ਸਮਾਂ ਹੈ ਪਰ ਸਾਡੀ ਸਿਹਤ ਪ੍ਰਣਾਲੀ ਮਜ਼ਬੂਤ ਹੈ ਅਤੇ ਕੋਵਿਡ -19 ਦੀਆਂ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਸਾਨੂੰ ਆਪਣੇ ਫਰੰਟ-ਲਾਈਨ ਵਰਕਰਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ, ਜੋ ਦਿਨ ਰਾਤ ਸਾਡੀ ਦੇਖਭਾਲ ਵਿਚ ਲੱਗੇ ਹੋਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਲੌਂਗ ਵੀਕ-ਇੰਡ ਹੋਣ ਕਰਕੇ ਸਾਨੂੰ ਹੋਰ ਵੀ ਸੁਚੇਤ ਰਹਿਣ ਅਤੇ ਸਮਾਜਿਕ, ਸਰੀਰਕ ਦੂਰੀ ਬਣਾਈ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬੇਲੋੜੀ ਯਾਤਰਾ ਤੋਂ ਬਚਣਾ ਚਾਹੀਦਾ ਹੈ, ਧਾਰਮਿਕ ਸਮਾਗਮ ਜਾਂ ਬਸੰਤ ਮਨਾਉਣ ਲਈ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜੇਕਰ ਕੋਈ ਬੋਰੀਅਤ ਮਹਿਸੂਸ ਕਰ ਰਿਹਾ ਹੈ ਤਾਂ ਆਨਲਾਈਨ ਕੁਕਿੰਗ ਸ਼ੋਅ ਕਰਕੇ, ਟੀਵੀ ਤੇ ਫਿਲਮ ਦੇਖ ਕੇ, ਧੁੱਪ ਵਿਚ ਬੈਠ ਕੇ ਜਾਂ ਕੋਈ ਕਿਤਾਬ ਪੜ੍ਹ ਕੇ ਬੋਰੀਅਤ ਦੂਰ ਕੀਤੀ ਸਕਦੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com