ਕੈਨੇਡਾ : COVID-19 ਦੇ ਜ਼ਰੀਏ ਹੋਰਾਂ ਦੀ ਜਾਨ ਜੋਖਮ ਵਿਚ ਪਾਉਂਦੇ ਫੜੇ ਨੂੰ ਇਕ ਮਿਲੀਅਨ ਡਾਲਰ ਦਾ ਜੁਰਮਾਨਾ
ਬਲਜਿੰਦਰ ਸੇਖਾ
ਬਰੈਂਪਟਨ, 11 ਅਪ੍ਰੈਲ, 2020 : ਕੈਨੇਡਾ ਦੀ ਪੁਲਿਸ ਆਰ ਸੀ ਐਮ ਪੀ ਨੇ ਅੱਜ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਹੁਣ ਕੈਨੇਡੀਅਨ ਪੁਲਿਸ ਸਰਕਾਰ ਦੀ ਕੋਵਡ -19 ਕੁਆਰੰਟੀਨ ਨੂੰ ਲਾਗੂ ਕਰਨ ਲਈ ਘਰਾਂ ਦਾ ਦੌਰਾ ਕਰਨ ਜਾ ਰਹੀ ਹੈ, ਆਰ ਸੀ ਐਮ ਪੀ ਨੇ ਚੇਤਾਵਨੀ ਦਿੱਤੀ ਹੈ ਕਿ ਲਾਪਰਵਾਹੀ ਕਰਨ ਤੇ ਇਸ ਕਾਨੂੰਨ ਨੂੰ ਨਾ ਮੰਨਣ ਵਾਲਿਆਂ ਨੂੰ 1 ਮਿਲੀਅਨ ਡਾਲਰ ਦਾ ਜ਼ੁਰਮਾਨਾ ਅਤੇ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ।
ਆਰਸੀਐਮਪੀ ਨੇ ਕਿਹਾ ਕਿ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ 25 ਮਾਰਚ ਦੇ ਕੁਆਰੰਟੀਨ ਐਕਟ ਨੂੰ ਲਾਗੂ ਕਰਨ ਵਿਚ ਸਹਾਇਤਾ ਲਈ RCMP ਨੂੰ ਕਿਹਾ ਹੈ ਜਿਸ ਵਿਚ ਹਰੇਕ ਉਹ ਵਿਅਕਤੀ ਜਿਹੜਾ ਕੈਨੇਡਾ ਵਿੱਚ ਦਾਖਲ ਹੁੰਦਾ ਹੈ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਚਾਹੀਦਾ ਹੈ।
ਕੁਆਰੰਟੀਨ ਇਕਾਂਤਵਾਸ ਦੀ ਪਾਲਣਾ ਨਾ ਕਰਨ ਉੱਤੇ ਹੁਣ ਸਭ ਤੋਂ ਵੱਧ ਤੋ ਵੱਧ ਜੁਰਮਾਨਾ $750,000 ਡਾਲਰ ਅਤੇ ਛੇ ਮਹੀਨਿਆਂ ਤੱਕ ਦੀ ਕੈਦ ਹੈ, ਪਰ ਉਹ ਜਿਹੜੇ ਲੋਕ ਦੂਸਰਿਆਂ ਲਈ COVID-19 ਦੇ ਫੈਲਾਓ ਜ਼ਰੀਏ ਹੋਰਾਂ ਦੀ ਜਾਨ ਜੋਖਮ ਵਿਚ ਪਾਉਂਦੇ ਫੜੇ ਗਏ ਨੂੰ ਇਕ ਮਿਲੀਅਨ ਡਾਲਰ ਦਾ ਜੁਰਮਾਨਾ ਅਤੇ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ।