← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 10 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਜ਼ਿਲ੍ਹੇ ਵਿੱਚ 55 ਸੈਪਲਾਂ ਵਿਚੋਂ 51 ਦੀ ਰਿਪੋਰਟ ਨੈਗੇਟਿਵ, 02 ਪੈਡਿੰਗ ਅਤੇ 02 ਕੇਸ ਪਾਜ਼ੀਟਿਵ ਹਨ। ਜ਼ਿਲ੍ਹਾ ਰੋਪੜ ਦੇ ਸਬ ਡਵੀਜ਼ਨ ਮੋਰਿੰਡਾ ਦੇ ਪਿੰਡ ਚਤਾਮਲੀ ਨਿਵਾਸੀ ਦੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ । ਇਹ ਪੋਜ਼ਿਟਿਵ ਕੇਸ ਚੰਡੀਗੜ੍ਹ ਵਿਖੇ ਹੀ ਕਾਊਂਟ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਜ਼ਿਲ੍ਹੇ ਵਿੱਚ ਕੁੱਲ 02 ਕੇਸ ਹੀ ਪਾਜ਼ੀਟਿਵ ਹਨ , ਜਿਨ੍ਹਾਂ ਦਾ ਇਲਾਜ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਵਿਖੇ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਫਿਊ ਮਿਆਦ 30 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ । ਉਨ੍ਹਾ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਕਰਫਿਊ ਦੇ ਨਿਯਮਾਂ ਦੇ ਪਾਲਣ ਕਰਨ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ।
Total Responses : 265