← ਪਿਛੇ ਪਰਤੋ
ਪੰਜਾਬ 'ਚ ਡਿਸਇਨਫੈਕਸ਼ਨ ਟਨਲ ਬਾਰੇ ਸਿਹਤ ਵਿਭਾਗ ਦਾ ਵੱਡਾ ਫੈਸਲਾ, ਜਾਣੋ ਕੀ ਚੰਡੀਗੜ੍ਹ , 13 ਅਪ੍ਰੈਲ, 2020 : ਪੰਜਾਬ ਦੇ ਸਿਹਤ ਵਿਭਾਗ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪੋ ਆਪਣੇ ਖੇਤਰਾਂ ਵਿਚ ਬਣਾਈਆਂ ਜਾ ਰਹੀਆਂ ਡਿਸਇਨਫੈਕਸ਼ਨ ਟਨਲ ਨਾ ਬਣਾਉਣ ਦੀ ਸਲਾਹ ਦਿੱਤੀ ਹੈ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਸਮੂਹ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ ਲਿਖੇ ਪੱਤਰ ਵਿਚ ਦੱਸਿਆ ਹੈ ਕਿ ਵਿਸ਼ਵ ਸਿਹਤ ਸੰਗਠਨ (W8O) ਨੇ ਅਜਿਹੀਆਂ ਟਨਲ ਬਾਰੇ ਸਪਸ਼ਟ ਕੀਤਾ ਹੈ ਕਿ ਬਜਾਏ ਡਿਸਇਨਫੈਕਸ਼ਨ ਦੇ ਇਹ ਟਨਲ ਕਪੜਿਆਂ ਤੇ ਸਰੀਰ 'ਤੇ ਮਾਰੂ ਅਸਰ ਕਰ ਸਕਦੀਆਂ ਹਨ। ਇਹਨਾਂ ਟਨਲਜ਼ ਵਿਚ ਹਾਈਪੋਕਲੋਰਾਈਟ ਸੋਲਿਊਸ਼ਨ ਵਰਤਿਆ ਜਾਂਦਾ ਹੈ। ਡਾਇਰੈਕਟਰ ਮੁਤਾਬਕ ਇਹਨਾਂ ਟਨਲਜ਼ ਦੇ ਕਾਰਨ ਲੋਕਾਂ ਵਿਚ ਗਲਤ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ ਤੇ ਇਸ ਕਾਰਨ ਲੋਕ ਹੱਥ ਧੋਣ ਵਰਗੇ ਸੁਰੱਖਿਅਤ ਕਦਮਾਂ ਤੋਂ ਪਿੱਛੇ ਹਟਣਗੇ। ਪੱਤਰ ਵਿਚ ਡਾਇਰੈਕਟਰ ਨੇ ਲਿਖਿਆ ਹੈ ਕਿ ਅਲਕੋਹਲ ਜਾਂ ਕਲੋਰੀਨ ਦਾ ਛਿੜਕਾਅ ਸਾਰੇ ਸਰੀਰ 'ਤੇ ਕਰਨ ਨਾਲ ਵਾਇਰਸ ਨਹੀਂ ਮਰਦਾ ਬਲਕਿ ਇਨਫੈਕਸ਼ਨ ਦਾ ਖਤਰਾ ਪੈਦਾ ਹੋ ਜਾਂਦਾ ਹੈ।
Total Responses : 265