ਨਵੀਂ ਦਿੱਲੀ, 14 ਅਪ੍ਰੈਲ 2020 - ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਘਟਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਇਸ ਵਾਇਰਸ ਨੇ ਲਗਭਗ ਸਾਰੀ ਹੀ ਦੁਨੀਆਂ 'ਚ ਆਪਣੇ ਪੈਰ ਪਸਾਰ ਲਏ ਹਨ। ਕਈ ਦੇਸ਼ਾਂ 'ਚ ਤਾਂ ਹਾਲਾਤ ਬਦ ਤੋਂ ਬਤਰ ਹੋ ਗਏ ਹਨ। ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 1 ਲੱਖ 19 ਹਜ਼ਾਰ 718 ਮੌਤਾਂ ਹੋ ਚੁੱਕੀਆਂ ਹਨ ਉੱਥੇ ਹੀ ਪੂਰੀ ਦੁਨੀਆਂ 'ਚ ਇਸ ਦੇ 19 ਲੱਖ 25 ਹਜ਼ਾਰ 528 ਮਰੀਜ਼ ਸਾਹਮਣੇ ਆ ਚੁੱਕੇ ਹਨ। ਭਾਰਤ ’ਚ ਵੀ ਇਹ ਵਾਇਰਸ 358 ਜਾਨਾਂ ਲੈ ਚੁੱਕਾ ਹੈ ਤੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 10,541 ਹੋ ਚੁੱਕੀ ਹੈ।
ਸਭ ਤੋਂ ਵੱਧ ਅਮਰੀਕਾ 23,644 ਮੌਤਾਂ ’ਚ ਹੋਈਆਂ ਹਨ ਤੇ ਉੱਥੇ ਕੋਰੋਨਾ–ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਸਾਢੇ ਛੇ ਲੱਖ ਦੇ ਕਰੀਬ ਪੁੱਜਣ ਵਾਲੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇੱਥੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 5 ਲੱਖ 87 ਹਜ਼ਾਰ155 ਹੋ ਚੁੱਕੀ ਹੈ।
ਦੂਜੇ ਨੰਬਰ ’ਤੇ ਸਪੇਨ ਹੈ, ਜਿੱਥੇ 17,756 ਮੌਤਾਂ ਹੋਈਆਂ ਹਾਨ ਤੇ 1.70 ਲੱਖ ਤੋਂ ਵੱਧ ਪਾਜ਼ੀਟਿਵ ਮਰੀਜ਼ ਹਨ। ਇਟਲੀ ਤੀਜੇ ਸਥਾਨ ’ਤੇ ਹੈ, ਜਿੱਥੇ 20,465 ਮੌਤਾਂ ਹੋਈਆਂ ਹਨ ਤੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1.59 ਤੋਂ ਜ਼ਿਆਦਾ ਹੈ। 14,967 ਮੌਤਾਂ ਨਾਲ ਫ਼ਰਾਂਸ ਦੁਨੀਆ ’ਚ ਚੌਥੇ ਨੰਬਰ ’ਤੇ ਹੈ ਤੇ ਇੱਥੇ 1.37 ਲੱਖ ਵਿਅਕਤੀ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇੰਗਲੈਂਡ ’ਚ ਮੌਤਾਂ ਦੀ ਗਿਣਤੀ 11,329 ਹੈ ਤੇ 88,621 ਵਿਅਕਤੀ ਪਾਜ਼ੀਟਿਵ ਹਨ।