← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2020 - ਸਪੋਰਟਕਿੰਗ ਇੰਡਸਟਰੀ ਲਿਮ: ਦੇ ਯੁਨਿਟ ਸਪੋਰਟਗਿੰਗ ਇੰਡਸਟਰੀ ਜੀਦਾ ਨੇ ਅੱਜ 10 ਹਜਾਰ ਮਾਸਕ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੂੰ ਭੇਂਟ ਕੀਤੇ ਤਾਂ ਜੋ ਜ਼ਿਲੇ ਵਿਚ ਕਰੋਨਾ ਖਿਲਾਫ ਲੜ ਰਹੇ ਲੋਕਾਂ ਨੂੰ ਇਹ ਮਾਸਕ ਦਿੱਤੇ ਜਾ ਸਕਨ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਅਦਾਰੇ ਦਾ ਇਸ ਮੁਸਕਿਲ ਸਮੇਂ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਜ਼ਿਲੇ ਦੇ ਜੀਐਮ ਡੀਆਈਸੀ ਸ: ਦਰਸ਼ਨ ਸਿੰਘ ਵੀ ਹਾਜਰ ਸਨ। ਇਸ ਮੌਕੇ ਕੰਪਨੀ ਦੇ ਪ੍ਰਧਾਨ ਸ੍ਰੀ ਸ਼ਿਵ ਕੁਮਾਰ ਸ਼ਰਮਾ ਅਤੇ ਜੀਐਮ ਐਚ ਆਰ ਐਡਮਿਨ ਸ੍ਰੀ ਰਾਜਿੰਦਰ ਪਾਲ ਨੇ ਦੱਸਿਆ ਕਿ ਇਹ ਸਮਾਨ ਕੰਪਨੀ ਦੇ ਐਮਡੀ ਸ੍ਰੀ ਮਨੀਸ਼ ਅਵਸਥੀ ਨੇ ਭੇਜਿਆ ਹੈ। ਇਥੇ ਜਿਕਰਯੋਗ ਹੈ ਕਿ ਇਸ ਕੰਪਨੀ ਨੇ ਬੀਤੇ ਕੱਲ 1 ਲੱਖ ਤੋਂ ਵਧੇਰੇ ਦਾ ਰਾਸ਼ਨ ਵੀ ਜ਼ਿਲਾ ਪ੍ਰਸ਼ਾਸਨ ਨੂੰ ਭੇਂਟ ਕੀਤਾ ਸੀ।
Total Responses : 265