ਦੇਵਾ ਨੰਦ ਸ਼ਰਮਾ
- ਪੁਨਰਵਾਸ ਕੇਂਦਰ ਵਿੱਚ ਇਕਾਂਤਵਾਸ ਵਿਅਕਤੀਆਂ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਫਰੀਦਕੋਟ, 14 ਅਪ੍ਰੈਲ 2020 - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਅਤੇ ਸਿਵਲ ਸਰਜਨ ਡ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਕੋਵਿਡ-19 ਨੂੰ ਕੰਟਰੋਲ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਨੇ ਸ਼ਹਿਰ ਵਿੱਚ ਪੁਲਿਸ ਵੱਲੋਂ ਲੱਗੇ ਵੱਖ-ਵੱਖ ਨਾਕੇ ਘੰਟਾ ਘਰ,ਬਲਬੀਰ ਬਸਤੀ, ਮੌਰੀ ਗੇਟ, ਕੰਮੇਆਣਾ ਚੌਂਕ ਅਤੇ ਹਰਿੰਦਰਾ ਨਗਰ ਦਾ ਦੌਰਾ ਕੀਤਾ ਅਤੇ ਮੌਕੇ ਤੇ ਹੀ ਸੇਵਾਵਾਂ ਦੇ ਰਹੇ ਪੁਲਿਸ ਅਮਲੇ ਦੀ ਥਰਮਲ ਸਕਰੀਨਿੰਗ ਵੀ ਕੀਤੀ।ਡਾ.ਰਜਿੰਦਰ ਨੇ ਸੀਲ ਕੀਤੇ ਖੇਤਰ ਹਰਿੰਦਰਾ ਨਗਰ ਵਿਖੇ ਸਥਾਪਤ ਕੀਤੀ ਮੈਡੀਕਲ ਟੀਮ ,ਦਵਾਈਆਂ ਅਤੇ ਲੈਬ-ਟੈਸਟ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਅਤੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਇਸ ਮਹਾਂਮਾਰੀ ਨੂੰ ਦੇਖਦਿਆਂ ਹਰਿੰਦਰਾ ਨਗਰ ਦੇ ਡਾ.ਹਰਜਿੰਦਰ ਸਿੰਘ ਦੇ ਹਸਪਤਾਲ ਵਿਖੇ ਚੈਕਅਪ ਲਈ ਬਿਲਕੁਲ ਨਾ ਆਇਆ ਜਾਵੇ,ਠੀਕ ਹੋਵੇਗਾ ਕਿ ਮਰੀਜ਼ ਘਰ ਬੈਠਿਆਂ ਹੀ ਮਾਹਿਰਾਂ ਤੋਂ ਇਲਾਜ ਦੀ ਬਾਬਤ ਫੋਨ ਤੇ ਸਲਾਹ ਲੈਣ।ਸਿਵਲ ਸਰਜਨ ਨੇ ਵਿਸ਼ੇਸ਼ ਤੌਰ ਤੇ ਪੁਨਰਵਾਸ ਕੇਂਦਰ ਦਾ ਦੌਰਾ ਵੀ ਕੀਤਾ ਜਿਥੇ ਪਾਜ਼ੇਟਿਵ ਕੋਰੋਨਾ ਦੇ ਸੰਪਰਕ ਵਿੱਚ ਆਏ ਵਿਅਕਤੀ ਇਕਾਂਤਵਾਸ ਵਿੱਚ ਰੱਖਣ ਦਾ ਪ੍ਰਬੰਧ ਪ੍ਰਸਾਸ਼ਨ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀਆਂ ਦਾ ਹਾਲ-ਚਾਲ ਪੁੱਛਿਆ ਅਤੇ ਮਿਲ ਰਹੀਆਂ ਸੇਵਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਤੁਰੰਤ ਪੁਨਰਵਾਸ ਕੇਂਦਰ ਦੇ ਮੈਨੇਜ਼ਰ ਨੂੰ ਪ੍ਰਬੰਧਾਂ ਸਬੰਧੀ ਦਿਸ਼ਾ ਨਿਰਦੇਸ਼ ਵੀ ਦਿੱਤੇ।