ਬਲਜਿੰਦਰ ਸੇਖਾ
ਟੋਰਾਂਟੋ, 15 ਅਪ੍ਰੈਲ 2020 - ਪੰਜਾਬੀ ਗਾਇਕ ਹਰਭਜਨ ਮਾਨ ਦਾ ਛੋਟਾ ਭਰਾ ਗਾਇਕ ਗੁਰਸੇਵਕ ਮਾਨ ਜੋ ਕਿ ਏਅਰ ਕੈਨੇਡਾ ਵਿੱਚ ਪਾਇਲਟ ਹੈ, ਇਸ ਸਮੇਂ ਚੀਨ ਤੋਂ ਕੈਨੇਡਾ ਦਵਾਈਆਂ ਲਿਆਉਣ ਦੀ ਡਿਊਟੀ ਨਿਭਾ ਰਿਹਾ। ਜਿਸ ਦੀ ਜਾਣਕਾਰੀ ਹਰਭਜਨ ਮਾਨ ਨੇ ਆਪਣੀ ਫੇਸਬੁੱਕ ਰਾਹੀਂ ਸਾਂਝੀ ਕੀਤੀ। ਹਰਭਜਨ ਮਾਨ ਨੇ ਆਪਣੀ ਪੋਸਟ 'ਚ ਲਿਖਿਆ ਕਿ ਗੁਰਸੇਵਕ ਮਾਨ ਅਤੇ ਉਸ ਦੇ ਵਾਂਗ ਹੋਰ ਜਿੰਨ੍ਹੇ ਵੀ ਵੀਰ ਭੈਣਾਂ ਆਪਣੀ ਜ਼ੁੰਮੇਵਾਰੀ ਇਸ ਮੁਸ਼ਕਿਲ ਦੌਰ ਸਮੇਂ ਬੜੀ ਹੀ ਤਨਦੇਹੀ ਨਾਲ ਨਿਭਾ ਰਹੇ ਹਨ ਨੂੰ ਸਿਜਦਾ ਕਰਦਾ ਹਾਂ।
ਹਰਭਜਨ ਮਾਨ ਨੇ ਦੱਸਿਆ ਕਿ ਗੁਰਸੇਵਕ ਮਾਨ ਇਸ ਵੇਲੇ ਚੀਨ ਦੇ ਸ਼ਹਿਰ ਸ਼ੰਘਾਈ ਵਿੱਚ ਹੈ ਅਤੇ ਉਹ ਦੁਨੀਆਂ ਭਰ 'ਚੋਂ ਕੈਨੇਡਾ 'ਚ ਸਾਮਾਨ ਪਹੁੰਚਾ ਰਿਹਾ ਹੈ।
https://www.facebook.com/harbhajanmann/videos/841025306404361/