ਫਰੀਦਕੋਟ : 45 ਲੋਕਾਂ ਦੀ ਰਿਪੋਰਟ ਨੈਗਟਿਵ
ਦੇਵਾ ਨੰਦ ਸ਼ਰਮਾ
ਫਰੀਦਕੋਟ, 16 ਅਪ੍ਰੈਲ, 2020 : ਕਰੋਨਾ ਵਾਇਰਸ ਦੌਰਾਨ ਫਰੀਦਕੋਟੀਆਂ ਨੂੰ ਵੱਡੀ ਰਾਹਤ ਦੀ ਖ਼ਬਰ ਹੈ । ਤੀਸਰੇ ਪਾਜਟਿਵ ਆਏ ਮਰੀਜ ਦੇ ਸੰਪਰਕ ਵਾਲ਼ੇ ਕੁੱਲ 51 ਲੋਕਾਂ ਦੇ ਲਏ ਗਏ ਸੈਪਲਾਂ ਵਿਚੋਂ 49 ਦੀ ਰਿਪੋਰਟ ਆ ਗਈ ਹੈ ਜਦਕਿ 2 ਦੀ ਰਿਪੋਰਟ ਪੈਂਡਿੰਗ ਹੈ । 49 ਲੋਕਾਂ ਦੀ ਆਈ ਰਿਪੋਰਟ ਵਿਚੋਂ 45 ਲੋਕਾਂ ਦੀ ਰਿਪੋਰਟ ਨੈਗਟਿਵ ਹੈ ਜਦੋਂਕਿ 4 ਲੋਕਾਂ ਦੇ ਸੈਪਲਾਂ ਦੁਬਾਰਾ ਜਾਂਚ ਲਈ ਭੇਜੇ ਜਾ ਰਹੇ ਹਨ। ਸਿਵਲ ਸਰਜਨ ਫਰੀਦਕੋਟ ਨੇ ਸ਼ੋਸਲ ਮੀਡੀਆ ਤੇ ਲਾਈਵ ਹੋ ਦਿੱਤੀ ਜਾਣਕਾਰੀ ।