ਅਸ਼ੋਕ ਵਰਮਾ
ਬਠਿੰਡਾ, 16 ਅਪ੍ਰੈਲ 2020 - ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ੍ਹ ਨਾਲ ਜੁੜੇ ਕਰੀਬ 78 ਹਜਾਰ ਨੌਜਵਾਨਾਂ ਨੇ ਸਵੈ ਇਛੁੱਕ ਤੋਰ ਤੇ ਕੋਵਿਡ-2019 ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਆਨਲਾਈਨ ਨਾਮ ਦਰਜ ਕਰਵਿਆ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਸਟੇਟ ਡਾਇਰੈਕਟਰ ਸੁਖਦੇਵ ਸਿੰਘ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਨੂੰ ਜੂਮ ਐਪ ਰਾਂਹੀ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਲੰਟੀਅਰ ਆਪਣੇ ਸੀਮਤ ਸਾਧਨਾਂ ਰਾਂਹੀ ਲੋਕਾਂ ਨੂੰ ਖਾਣਾ, ਰਾਸ਼ਨ, ਘਰਾਂ ਵਿੱਚ ਤਿਆਰ ਕਰਕੇ ਮਾਸਕ ਅਤੇ ਪੀ.ਪੀ.ਈ ਕਿੱਟਾਂ ਵੀ ਵੰਡ ਰਹੇ ਹਨ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਮੀਟਿੰਗ ਵਿੱਚ ਰਾਜ ਨਿਰਦੇਸ਼ਕ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਨਹਿਰੂ ਯੁਵਾ ਕੇਂਦਰ ਸਗੰਠਨ ਨੂੰ ਜਰੂਰੀ ਸੇਵਾਵਾਂ ਵਿੱਚ ਲੈਦੇ ਹੋਏ ਸਮੂਹ ਨਹਿਰੂ ਯੁਵਾ ਕੇਂਦਰ ਦੇ ਜਿਲਾ,ਰਾਜ ਅਤੇ ਰਾਸ਼ਟਰ ਪੱਧਰ ਦੇ ਦਫਤਰ ਕੋਵਿਡ 2019 ਨਲ ਸਬੰਧਤ ਸੇਵਾਵਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ।ਉਹਨਾਂ ਇਹ ਵੀ ਦੱਸਿਆ ਕਿ ਇਸ ਤੋ ਇਲਾਵਾ ਇਸ ਸਮੇ ਮੰਡੀਆਂ ਦੇ ਵਿੱਚ ਕਲੱਬਾਂ ਦੇ ਨੌਜਵਾਨਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਯੂਥ ਕਲੱਬਾਂ ਦੇ ਨੌਜਵਾਨ ਲੋਕਾਂ ਨੂੰ ਅਰੋਗਿਆ ਸੇਤੂ ਅਤੇ ਦਿਕਸ਼ਾ ਐਪ ਵੀ ਡਾਉਨਲੋਡ ਕਰਵਾ ਰਹੇ ਹਨ ਜੋਕਿ ਹਰ ਵਿਅਕਤੀ ਲਈ ਫਾਇਦੇਮੰਦ ਹਨ ਕਿਉਂਕਿ ਇਸ ਨਾਲ ਜਿੱਥੇ ਵਿਅਕਤੀ ਦੀ ਮੁਢਲੀ ਜਾਂਚ ਵੀ ਹੋ ਜਾਂਦੀ ਹੈ ਉੱਥੇ ਹੀ ਜੇਕਰ ਕੋਈ ਕੋਰੋਨਾ ਵਾਇਰਸ ਦਾ ਮਰੀਜ ਉਹਨਾਂ ਦੇ ਨੇੜੇ ਆਉਦਾ ਹੈ ਤਾਂ ਇਹ ਅੇਪ ਪਹਿਲਾਂ ਹੀ ਜਾਣਕਾਰੀ ਦੇ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਨੇ ਕੋਰੋਨਾ ਸਬੰਧੀ ਮਦਦ ਕਰਨ ਸਮੇ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਉਸ ਦਾ ਵੀ ਜਿਕਰ ਕੀਤਾ ਗਿਆ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੈਣੀ ਡਿਪਟੀ ਡਾਇਰੈਕਟਰ ਨਹਿਰੂ ਯੂਵਾ ਕੇਂਦਰ ਪੰਜਾਬ ਅਤੇ ਚੰਡੀਗੜ ਨੇ ਸਮੂਹ ਜਿਲਿਆਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਮਾਨਸਾ ਜਿਲੇ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦਿਆ ਸ਼੍ਰੀ ਘੰਡ ਨੇ ਦੱਸਿਆ ਕਿ ਕਲੱਬਾ ਵੱਲੋਂ ਵੀ ਵੱਖ ਵੱਖ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ ਅਤੇ ਮੰਡੀਆਂ ਵਿੱਚ ਸਵੈ-ਇਛੁੱਕ ਤੋਰ ਸੇ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।
ਮੀਟਿੰਗ ਵਿੱਚ ਪਰਮਜੀਤ ਸਿੰਘ ਚੌਹਾਨ ਜਿਲਾ ਯੂਥ ਕੋਆਰਡੀਨੇਟਰ ਮੋਹਾਲੀ, ਸ਼੍ਰੀਮਤੀ ਪਰਮਜੀਤ ਬਰਨਾਲਾ, ਮਿਸ ਅੰਜਲੀ ਚੌਧਰੀ ਸੰਗਰੂਰ, ਹਰਸ਼ਰਨ ਸਿੰਘ ਸੰਧੂ ਬਠਿੰਡਾ ,ਮਿਸ ਕੋਮਲ ਨਿਗਮ ਸ਼੍ਰੀ ਮੁਕਤਸਰ ਸਾਹਿਬ, ਸੰਜਨਾਂ ਵਾਟਸ ਚੰਡੀਗੜ੍ਹ, ਗੁਰਵਿੰਦਰ ਸਿੰਘ ਮੋਗਾ, ਨਿਤਿਆਨੰਦ ਯਾਦਵ ਜਲੰਧਰ ਆਦਿ ਹਾਜਰ ਸਨ।