- ਹਰ ਸ਼ਹਿਰ ਵਾਸੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਵੇ : ਐਸ.ਡੀ.ਐਮ.
ਮਲੇਰਕੋਟਲਾ,16 ਅਪ੍ਰੈਲ 2020 - ਸਥਾਨਕ ਸ਼ਹਿਰ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਸਿਹਤ ਵਿਭਾਗ ਵੱਲੋੋਂ ਮਲੇਰਕੋਟਲਾ ਸ਼ਹਿਰ ਦੇ ਵਸਨੀਕਾਂ ਦਾ ਡੋਰ ਟੂ ਡੋਰ ਹੈਲਥ ਸਰਵੇ 17 ਅਪ੍ਰੈਲ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਡਾ: ਰਾਜ ਕੁਮਾਰ, ਸਿਵਲ ਸਰਜਨ ਸੰਗਰੂਰ ਅਤੇ ਡਾ: ਜ਼ਸਵਿੰਦਰ ਸਿੰਘ, ਐਸ.ਐਮ.ਓ., ਸਿਵਲ ਹਸਪਤਾਲ, ਮਾਲੇਰਕੋਟਲਾ ਨਾਲ ਵਿਸ਼ੇਸ਼ ਤੌੌਰ ਤੇ ਇਸ ਸਰਵੇ ਨੂੰ ਸਫਲ ਬਣਾਉਣ ਸਬੰਧੀ ਮੀਟਿੰਗ ਕੀਤੀ.ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਸ੍ਰੀ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ, ਸੰਗਰੂਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਮਾਲੇਰਕੋਟਲਾ ਸ਼ਹਿਰ ਵਿਚ ਕੋੋਰੋੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਸਾਰੇ ਮਲੇਰਕੋਟਲਾ ਸ਼ਹਿਰ ਵਾਸੀਆਂ ਦਾ ਇਕ ਹੈਲਥ ਸਰਵੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਜੋ ਕਿ 17 ਅਪ੍ਰੈਲ, 2020 ਨੂੰ ਸਵੇਰੇ 8 ਵਜੇ ਤੋੋਂ ਸ਼ੁਰੂ ਹੋਵੇਗਾ।
ਇਸ ਸਰਵੇ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ, ਹਰ ਪਰਿਵਾਰਕ ਮੈਂਬਰ ਦੀ ਸਿਹਤ ਸਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ। ਇਸ ਮੌੌਕੇ ਡਾ: ਜ਼ਸਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋੋਂ 30 ਟੀਮਾਂ ਹੋਰ ਆ ਰਹੀਆਂ ਹਨ ਜ਼ੋ ਇਸ ਸਰਵੇ ਵਿਚ ਭਾਗ ਲੈਣਗੀਆਂ।
ਇਸ ਮੌੌਕੇ ਪਾਂਥੇ ਨੇ ਇਸ ਸਰਵੇ ਨੂੰ ਮੁਕੰਮਲ ਕਰਨ ਵਾਲੀਆਂ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਦਾ ਵਿਸ਼ੇਸ਼ ਤੌੌਰ ਤੇ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਉਹ ਇਸ ਨੂੰ ਡਿਊਟੀ ਨਾ ਸਮਝਦੇ ਹੋਏ ਸਮਾਜ ਪ੍ਰਤੀ ਆਪਣਾ ਫਰਜ਼ ਸਮਝਣ ਅਤੇ ਸਹੀ ਅਤੇ ਸਪੱਸ਼ਟ ਡਾਟਾ ਇਕੱਤਰ ਕਰਨ ਤਾਂ ਜੋ ਮਲੇਰਕੋਟਲਾ ਸ਼ਹਿਰ ਵਿਚ ਕੋਰੋੋਨਾ ਦਾ ਕੋਈ ਵੀ ਸ਼ੱਕੀ ਮਰੀਜ਼ ਹੋਵੇ ਤਾਂ ਉਸ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ ਅਤੇ ਇਸ ਬਿਮਾਰੀ ਨੂੰ ਫੈਲਣ ਤੋੋਂ ਰੋਕਿਆ ਜਾ ਸਕੇ। ਇਸ ਮੌਕੇ ਡਾ: ਉਪਾਸਨਾ ਨੇ ਆਸ਼ਾ ਵਰਕਰਾਂ ਨੂੰ ਹੈਲਥ ਸਰਵੇ ਸਮੇਂ ਕੀਤੇ ਜਾਣ ਵਾਲੇ ਕੰਮ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਣੂ ਕਰਵਾਇਆ.ਇਸ ਮੌਕੇ ਸੰਬੋਧਨ ਕਰਦਿਆਂ ਡਾ: ਰਾਜ ਕੁਮਾਰ, ਸਿਵਲ ਸਰਜਨ ਸੰਗਰੂਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਇਹ ਹੈਲਥ ਸਰਵੇ ਬਹੁਤ ਲਾਭਕਾਰੀ ਸਾਬਿਤ ਹੋਵੇਗਾ।
ਇਸ ਮੌੌਕੇ ਪਾਂਥੇ ਨੇ ਸਮੂਹ ਮਾਲੇਰਕੋਟਲਾ ਵਾਸੀਆਂ ਨੂੰ ਅਪੀਲ ਕੀਤੀ ਕਿ 17 ਅਪ੍ਰੈਲ ਤੋਂ ਹੈਲਥ ਵਿਭਾਗ ਦੀਆਂ ਟੀਮਾਂ ਘਰ^ਘਰ ਆਉਣਗੀਆਂ, ਇਸ ਮੌੌਕੇ ਸਮੂਹ ਸ਼ਹਿਰ ਵਾਸੀ ਸਮਾਜ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਨ੍ਹਾਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤ ਸਬੰਧੀ ਮੰਗੀ ਜਾਣ ਵਾਲੀ ਸਾਫ ਅਤੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਉਣ। ਪਾਂਥੇ ਨੇ ਵਿਸ਼ੇਸ਼ ਤੌੌਰ ਤੇ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਖਾਂਸੀ, ਜ਼ੁਕਾਮ ਜਾਂ ਬੁਖਾਰ ਵਗੈਰਾ ਹੈ ਤਾਂ ਇਨ੍ਹਾਂ ਟੀਮਾਂ ਨੂੰ ਜ਼ਰੂਰ ਨੋਟ ਕਰਵਾਇਆ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋੋਂ ਰੋਕਿਆ ਜਾ ਸਕੇ ਅਤੇ ਸਬੰਧਤ ਵਿਅਕਤੀ ਦਾ ਸਮੇਂ ਸਿਰ ਇਲਾਜ ਕਰਵਾਇਆ ਜਾ ਸਕੇ। ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।
ਇਸ ਮੌੌਕੇ ਹੋਰਨਾਂ ਤੋੋਂ ਇਲਾਵਾ ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਲੇਰਕੋਟਲਾ, ਡਾ: ਰਾਜ ਕੁਮਾਰ, ਸਿਵਲ ਸਰਜਨ ਸੰਗਰੂਰ, ਡਾ: ਜ਼ਸਵਿੰਦਰ ਸਿੰਘ, ਐਸ.ਐਮ.ਓ., ਸਿਵਲ ਹਸਪਤਾਲ, ਮਾਲੇਰਕੋਟਲਾ, ਡਾ: ਉਪਾਸਨਾ, ਡਾ: ਜ਼ੋਤੀ ਅਤੇ ਡਾ: ਨਜੀਬ ਵੀ ਮੌੌਜੂਦ ਸਨ।