ਅਸ਼ੋਕ ਵਰਮਾ
ਮਾਨਸਾ, 16 ਅਪ੍ਰੈਲ 2020 - ਮਾਨਸਾ ਪੁਲਿਸ ਨੇ ਅੱਜ ਡਾਕਟਰ ਰਣਜੀਤ ਰਾਏ ਸਿਵਲ ਹਸਪਤਾਲ ਮਾਨਸਾ ਜਿਨਾਂ ਨੇ ਹੁਣ ਤੱਕ 223 ਸੈਂਪਲ ਕੋੋਰੋੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਦੇ ਲਏ ਹਨ, ਜਿਹਨਾਂ ਵਿੱਚੋੋ 11 ਮਰੀਜ਼ ਪਾਜ਼ਿਟਿਵ ਪਾਏ ਗਏ ਹਨ, ਦੇ ਘਰ ਜਾ ਕੇ ਉਹਨਾਂ ਦੇ ਮਾਤਾ-ਪਿਤਾ ਤੇ ਪਰਿਵਾਰਕ ਮੈਂਬਰਾਂ ਦੇ ਗਲ ਵਿੱਚ ਹਾਰ ਪਾ ਕੇ ਅਤੇ ਫਲ ਪ੍ਰਦਾਨ ਕਰ ਕੇ ਇਸ ਜੋੋਖਮ ਭਰੇ ਕਾਰਜ ਪ੍ਰਤੀ ਉਨਾਂ ਵੱਲੋੋਂ ਅੱਗੇ ਹੋੋ ਕੇ ਨਿਭਾਈ ਜਾ ਰਹੀ ਮਹੱਤਵਪੁਰਨ ਭੁਮਿਕਾ ਤੇ ਕਾਰਜ ਦੀ ਸ਼ਲਾਘਾ ਕੀਤੀ ਗਈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਅੰਦਰ ਕੋੋਰੋੋਨਾ ਵਾਇਰਸ ਵਿਰੁੱਧ ਸਿੱਧੀ ਜੰਗ ਲੜ ਰਹੇ ਸਿਹਤ ਵਿਭਾਗ ਦੇ ਮੋੋਹਰੀ ਡਾਕਟਰ, ਪੈਰਾ-ਮੈਡੀਕਲ ਸਟਾਫ ਅਤੇ ਸੈਨੀਟਾਈਜ਼ ਟੀਮ ਦੇ ਮੈਂਬਰ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਬਹੁਤ ਹੀ ਸ਼ਲਾਘਾਯੋੋਗ ਡਿਊਟੀ ਨਿਭਾਅ ਰਹੇ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਲਈ ਮਾਨਸਾ ਪੁਲਿਸ ਵੱਲੋੋਂ ਇਹ ਫੈਸਲਾ ਲਿਆ ਗਿਆ ਕਿ ਕੋੋਰੋੋਨਾ ਵਾਇਰਸ ਵਿਰੁੱਧ ਮੂਹਰਲੀ ਕਤਾਰ ਵਿੱਚ ਜੋੋਖਮ ਲੈ ਕੇ ਲੜਾਈ ਲੜ ਰਹੇ ਮੈਡੀਕਲ ਕਿੱਤੇ ਨਾਲ ਜੁੜੇ ਡਾਕਟਰਾਂ, ਉਹਨਾਂ ਦੇ ਸਟਾਫ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਨੂੰ ਮਿਲ ਕੇ ਉਨਾਂ ਨੂੰ ਹੌਸਲਾ ਦਿੱਤਾ ਜਾਵੇ। ਇਸੇ ਲੜੀ ਤਹਿਤ ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਦੇਸ਼ ਨੂੰ ਕੋੋਰੋੋਨਾ ਵਾਇਰਸ ਤੋੋਂ ਬਚਾਉਣ ਲਈ ਲੜੀ ਜਾ ਰਹੀ ਲੜਾਈ ਦੇ ਉਹ ਅਸਲ ਹੀਰੋ ਹਨ। ਇਸ ਸਮੇਂ ਉਨਾਂ ਦੇ ਪਰਿਵਾਰ ਦੇ ਮੈਂਬਰ ਰਾਮ ਸਿੰਘ (ਪਿਤਾ), ਸ਼੍ਰੀਮਤੀ ਬਲਜਿੰਦਰ ਕੌੌਰ (ਮਾਤਾ), ਡਾ. ਕੁਲਵੰਤ ਸਿੰਘ ਅਤੇ ਸ਼੍ਰੀ ਹੀਰਾ ਲਾਲ ਭੈਣੀਬਾਘਾ ਹਾਜ਼ਰ ਸਨ।
ਉਨਾਂ ਦੱਸਿਆ ਕਿ ਇਸੇ ਤਰਾਂ ਮਾਨਸਾ ਸਿਵਲ ਹਸਪਤਾਲ ਜਿੱਥੇ 11 ਪਾਜ਼ਿਟਿਵ ਮਰੀਜ ਰੱਖੇ ਗਏ ਹਨ, ਉਥੇ ਵਾਰਡ ਅਟੈਂਡੈਂਟ ਦੀ ਭੂਮਿਕਾ ਬਾਖੁਬੀ ਨਿਭਾ ਰਹੇ ਸ਼੍ਰੀ ਦਵਿੰਦਰ ਸ਼ਰਮਾ ਉਰਫ ਸੋੋਨੂੰ ਦੇ ਪਰਿਵਾਰ ਨੂੰ ਵੀ ਘਰ ਜਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਉਨਾਂ ਦੇ ਮਾਤਾ ਜੀ ਸ਼੍ਰੀਮਤੀ ਵਿਜੇ ਸ਼ਰਮਾ, ਪਤਨੀ ਸ਼੍ਰੀਮਤੀ ਟੀਨਾ ਸ਼ਰਮਾ, ਸ਼੍ਰੀ ਸੁਨੀਲ ਬਾਂਸਲ ਐਡਵੋੋਕੇਟ ਮਾਨਸਾ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।
ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਜਿੱਥੇ ਮਾਨਸਾ ਪੁਲਿਸ ਜ਼ਿਲੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਦੀਆਂ ਜਿੰਮੇਵਾਰੀਆਂ ਨਿਭਾਅ ਰਹੀ ਹੈ, ਉਥੇ ਹੀ ਉਹ ਕੋੋਰੋੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਸਮੇਂ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਸਮਝਦੇ ਹੋੋਏ ਦੂਸਰੇ ਸਮਾਜਿਕ ਕੰਮਾਂ ਵਿੱਚ ਵੀ ਮੋਹਰੀ ਹੋੋ ਕੇ ਅਹਿਮ ਭੂਮਿਕਾ ਨਿਭਾਅ ਰਹੀ ਹੈ, ਤਾਂ ਜੋ ਮਾਨਸਾ ਜ਼ਿਲੇ ਦੇ ਸਾਰੇ ਵਿਅਕਤੀ ਮਾਨਸਾ ਪੁਲਿਸ ਦੇ ਹੁੰਦਿਆਂ ਆਪਣੇ ਆਪ ਨੂੰ ਮਹਿਫੂਜ਼ ਸਮਝਣ।