ਹਰਦਮ ਮਾਨ
ਸਰੀ, 16 ਅਪ੍ਰੈਲ 2020 - ਕੈਨੇਡਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1383 ਨਵੇਂ ਕੇਸਾਂ ਅਤੇ 60 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਤਰ੍ਹਾਂ ਦੇਸ਼ ਭਰ ਵਿਚ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 28,884 ਅਤੇ ਮੌਤਾਂ ਦੀ ਗਿਣਤੀ 1048 ਤੱਕ ਪਹੁੰਚ ਗਈ ਹੈ, ਜਦੋਂ ਕਿ 9,262 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪਿਛਲੇ 24 ਘੰਟਿਆਂ ਵਿਚ ਓਨਟਾਰੀਓ ਵਿਚ 494 ਨਵੇਂ ਕੇਸ ਆਏ ਹਨ ਅਤੇ 51 ਮੌਤਾਂ ਹੋਈਆਂ ਹਨ, ਕਿਊਬਿਕ ਵਿਚ 52 ਮੌਤਾਂ ਅਤੇ 487 ਨਵੇਂ ਕੇਸ, ਅਲਬਰਟਾ ਵਿੱਚ 126 ਨਵੇਂ ਕੇਸ ਅਤੇ ਬੀ.ਸੀ. ਵਿਚ 44 ਨਵੇਂ ਕੇਸ ਆਏ ਹਨ ਅਤੇ 3 ਹੋਰ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਤਾਜ਼ਾ ਸਥਿਤੀ ਅਨੁਸਾਰ ਕਿਊਬਿਕ ਸੂਬੇ ਵਿਚ ਪ੍ਰਭਾਵਿਤ ਲੋਕਾਂ ਦੀ ਸੰਖਿਆ 14,860 ਹੋ ਗਈ ਹੈ ਅਤੇ 487 ਜਣੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਓਨਟਾਰੀਓ ਵਿਚ 8,967 ਲੋਕ ਇਸ ਦੀ ਮਾਰ ਵਿਚ ਆਏ ਹਨ ਅਤੇ 423 ਮੌਤਾਂ ਹੋਈਆਂ ਹਨ, ਅਲਬਰਟਾ ਵਿਚ 1,996 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 48 ਮੌਤਾਂ ਹੋਈਆਂ ਹਨ, ਬੀਸੀ ਵਿਚ 1,561 ਪ੍ਰਭਾਵਿਤ ਕੇਸਾਂ ਅਤੇ 75 ਮ੍ਰਿਤਕਾਂ ਦੀ ਪੁਸ਼ਟੀ ਕੀਤੀ ਗਈ ਹੈ, ਸਸਕੈਚਵਨ ਵਿਚ 304, ਮੈਨੀਟੋਬਾ ਵਿਚ 231, ਨਿਊ ਫਾਊਂਡਲੈਂਡ ਵਿਚ 247, ਨੋਵਾ ਸਕੋਸ਼ੀਆ ਵਿਚ 549 ਅਤੇ ਨਿਊ ਬਰੰਸਵਿਕ ਵਿਚ 117 ਜਣੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com