ਅਗਲੇ ਹਫਤੇ ਤੋਂ ਨੈਸ਼ਨਲ ਹਾਈਵੇਜ਼ 'ਤੇ ਮੁੜ ਸ਼ੁਰੂ ਹੋਵੇਗਾ ਟੋਲ ਕਲੈਕਸ਼ਨ ਦਾ ਕੰਮ
ਨਵੀਂ ਦਿੱਲੀ, 18 ਅਪ੍ਰੈਲ, 2020 : ਨੈਸ਼ਨਲ ਹਾਈਵੇਜ਼ 'ਤੇ ਟੋਲ ਕਲੈਕਸ਼ਨ ਦਾ ਕੰਮ 20 ਅਪ੍ਰੈਲ ਤੋਂ ਮੁੜ ਸ਼ੁਰੂ ਹੋ ਜਾਵੇਗਾ ।
ਇਹ ਜਾਣਕਾਰੀ ਦਿੰਦਿਆਂ ਐਨ ਐਚ ਏ ਆਈ ਦੇ ਚੇਅਰਮੈਨ ਡਾ. ਸੁਖਵੀਰ ਸਿੰਘ ਸੰਧੂ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਭਾਰਤ ਸਰਕਾਰ ਦੇ ਅਮਲਾ ਵਿਭਾਗ ਨੇ ਇਸ ਸਬੰਧ ਵਿਚ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਇੰਟਰ ਸਟੇਟ ਤੇ ਇੰਟਰਾ ਸਟੇਟ ਟਰੱਕ ਤੇ ਹੋਰ ਸਮਾਨ ਢੋਣ ਵਾਲੇ ਵਾਹਨ ਚਲਾਉਣ ਦੀ ਆਗਿਆ ਦਿੱਤੀ ਹੈ ਜਿਸਨੂੰ ਵੇਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ 20 ਅਪ੍ਰੈਲ ਤੋਂ ਟੋਲ ਕਲੈਕਸ਼ਨ ਮੁੜ ਸ਼ੁਰੂ ਕੀਤੀ ਜਾਵੇ।
ਦੱਸਣਯੋਗ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਕਾਰਨ 25 ਮਾਰਚ ਤੋਂ ਟੋਲ ਕਲੈਕਸ਼ਨ ਦਾ ਕੰਮ ਬੰਦ ਕੀਤਾ ਗਿਆ ਸੀ।