ਦੇਸ਼ ਦੇ 14378 ਕੇਸਾਂ 'ਚੋਂ 4291 ਮਰਕਜ਼ ਨਾਲ ਸਬੰਧਤ : ਸਿਹਤ ਮੰਤਰਾਲਾ
ਨਵੀਂ ਦਿੱਲੀ, 19 ਅਪ੍ਰੈਲ, 2020 : ਦੇਸ਼ ਭਰ ਵਿਚ ਆਏ 14378 ਕੇਸਾਂ ਵਿਚੋਂ 4291 ਕੇਸ ਸਿਰਫ ਨਿਜ਼ਾਮੂਦੀਨ ਵਿਖੇ ਹੋਏ ਮਰਕਜ਼ ਨਾਲ ਸਬੰਧਤ ਹਨ। ਇਹ ਪ੍ਰਗਟਾਵਾ ਸਿਹਤ ਮੰਤਰਾਲੇ ਨੇ ਕੀਤਾ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ 4291 ਕੇਸ ਕੁੱਲ ਕੇਸਾਂ ਦਾ 29.8 ਫੀਸਦੀ ਬਣਦੇ ਹਨ ਤੇ ਇਸ ਨਾਲ ਤਾਮਿਲਨਾਡੂ, ਦਿੱਲੀ, ਉੱਤਰ ਪ੍ਰਦੇਸ਼ ਸਮੇਤ 23 ਰਾਜ ਪ੍ਰਭਾਵਤ ਹੋਏ ਹਨ। ਤਾਮਿਲਨਾਡੂ ਦੇ ਕੁੱਲ ਕੇਸਾਂ ਦਾ 84 ਫੀਸਦੀ, ਦਿੱਲੀ ਵਿਚ 63 ਫੀਸਦੀ, ਤਿਲੰਗਾਨਾ ਵਿਚ 79 ਫੀਸਦੀ, ਯੂ ਪੀ ਵਿਚ 59 ਫੀਸਦੀ ਅਤੇ ਆਂਧਰਾ ਪ੍ਰਦੇਸ਼ ਦੇ 61 ਫੀਸਦੀ ਕੇਸ ਮਰਕਜ਼ ਨਾਲ ਸਬੰਧਤ ਹਨ।