ਭਾਰਤ 'ਚ ਕੋਰੋਨਾ ਕੇਸਾਂ ਦੀ ਗਿਣਤੀ 15 ਹਜ਼ਾਰ ਟੱਪੀ, 507 ਮੌਤਾਂ
ਨਵੀਂ ਦਿੱਲੀ, 19 ਅਪ੍ਰੈਲ, 2020 : ਭਾਰਤ ਵਿਚ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ 15712 ਹੋ ਗਈ ਹੈ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੀਤਾ ਹੈ।
ਕੁੱਲ ਕੇਸਾਂ ਵਿਚੋਂ 12974 ਐਕਟਿਵ ਕੇਸ ਹਨ, 2231 ਵਿਅਕਤੀ ਤੰਦਰੁਸਤ ਹੋ ਗਏ ਹਨ ਜਦਕਿ ਇਸ ਮਹਾਂਮਾਰੀ ਕਾਰਨ 507 ਮੌਤਾਂ ਹੋ ਚੁੱਕੀਆਂ ਹਨ। ਮੰਤਰਾਲੇ ਦੀ ਰਿਪੋਰਟ ਮੁਤਾਬਕ ਸਭ ਤੋਂ ਵੱਧ ਮਹਾਰਾਸ਼ਟਰ ਪ੍ਰਭਾਵਤ ਹੋਇਆ ਹੈ ਜਿਥੇ 3651 ਕੇਸ ਹਨ। ਇਥੇ 365 ਵਿਅਕਤੀ ਬਿਮਾਰੀ ਤੋਂ ਮੁਕਤ ਹੋਏ ਹਨ ਜਦਕਿ 211 ਮੌਤਾਂ ਹੋ ਚੁੱਕੀਆਂ ਹਨ। ਦਿੱਲੀ ਵਿਚ 1893 ਕੇਸ ਹਨ ਜਿਸ ਵਿਚੋਂ 72 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਮਿਲਨਾਡੂ ਵਿਚ 1372 ਕੇਸ ਪਾਜ਼ੀਟਿਵ ਹਨ ਜਦਕਿ 365 ਲੋਕ ਤੰਦਰੁਸਤ ਹੋ ਚੁੱਕੇ ਹਨ ਤੇ 15 ਮੌਤ ਦੇ ਮੂੰਹ ਜਾ ਪਏ ਹਨ। ਰਾਜਸਥਾਨ ਵਿਚ 1351 ਪਾਜ਼ੀਟਿਵ ਕੇਸ ਹਨ ਜਿਸ ਵਿਚੋਂ 183 ਲੋਕ ਠੀਕ ਹੋ ਚੁੱਕੇ ਹਨ ਤੇ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਵਿਚ 1407 ਕੇਸ ਹਨ ਜਿਸ ਵਿਚੋਂ 127 ਠੀਕ ਹੋ ਚੁੱਕੇ ਹਨ ਤੇ 70 ਵਿਅਕਤੀਆਂ ਦਾ ਦਿਹਾਂਤ ਹੋ ਗਿਆ ਹੈ। ਉੱਤਰ ਪ੍ਰਦੇਸ਼ ਵਿਚ 805 ਪਾਜ਼ੀਟਿਵ ਕੇ ਹਨ।