ਹਰਦਮ ਮਾਨ
ਸਰੀ, 19 ਅਪ੍ਰੈਲ 2020 - ਬੀਸੀ ਵਿਚ 29 ਨਵੇਂ ਸਾਹਮਣੇ ਆਉਣ ਨਾਲ ਕੋਵਿਡ-19 ਤੋਂ ਪੀੜਤ ਲੋਕਾਂ ਦੀ ਗਿਣਤੀ 1,647 ਹੋ ਗਈ ਹੈ ਅਤੇ 3 ਮੌਤਾਂ ਹੋਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 81 ਹੋ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਹੈ ਕਿ ਇਸ ਸਮੇਂ 115 ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ ਜਿਨ੍ਹਾਂ ਵਿੱਚੋਂ 54 ਗੰਭੀਰ ਮਰੀਜ਼ ਆਈਸੀਯੂ ਵਿਚ ਇਲਾਜ ਅਧੀਨ ਹਨ। ਹੁਣ ਤੱਕ 987 ਵਿਅਕਤੀ ਠੀਕ ਹੋ ਗਏ ਹਨ।
ਡਾ. ਹੈਨਰੀ ਨੇ ਕਿਹਾ ਕਿ ਭਾਵੇਂ ਕੋਰੋਨਾ ਦਾ ਕਹਿਰ ਬੀ.ਸੀ. ਵਿਚ ਘਟਿਆ ਹੈ ਪਰ ਮੌਜੂਦਾ ਸਰੀਰਕ ਦੂਰੀਆਂ ਰੱਖਣ ਦੇ ਉਪਰਾਲਿਆਂ ਵਿਚ ਕੋਈ ਢਿੱਲ ਦੇਣਾ ਬਹੁਤ ਕਾਹਲੀ ਹੋਵੇਗੀ। ਜੇਕਰ ਆਉਣ ਵਾਲੇ ਦੋ ਹਫਤਿਆਂ ਦੌਰਾਨ ਹਾਲਾਤ ਵਿਚ ਇਸੇ ਤਰ੍ਹਾਂ ਹੀ ਸੁਧਾਰ ਜਾਰੀ ਰਿਹਾ ਤਾਂ ਮਈ ਦੇ ਅੱਧ ਤੱਕ ਕੁਝ ਪਾਬੰਦੀਆਂ ਹਟਾਉਣ ਸਾਰੇ ਸੋਚਿਆ ਜਾ ਸਕਦਾ ਹੈ। ਉਨ੍ਹਾਂ ਫਿਰ ਵੀ ਲੋਕਾਂ ਨੂੰ ਵੱਡੇ ਇਕੱਠ ਨਾ ਕਰਨ ਦੀ ਅਪੀਲ ਕੀਤੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com