ਫਿਰੋਜ਼ਪੁਰ ਲਈ ਰਾਹਤ, 15 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ
ਫਿਰੋਜ਼ਪੁਰ 20 ਅਪ੍ਰੈਲ 2020 : ਲੁਧਿਆਣਾ ਦੇ ਏ ਸੀ ਪੀ ਅਨਿਲ ਕੁਮਾਰ ਕੋਹਲੀ ਨਾਲ ਬਤੌਰ ਡਰਾਈਵਰ ਡਿਊਟੀ ਨਿਭਾਅ ਰਹੇ ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਦੇ ਪਰਮਜੋਤ ਸਿੰਘ ਦਾ ਕੋਰੋਨਾ ਪਾਜ਼ਿਟਿਵ ਆ ਜਾਣ ਕਾਰਨ ਕੋਰੋਨਾ ਨੇ ਫਿਰੋਜ਼ਪੁਰ ਵਿਚ ਵੀ ਪੈਰ ਪਸਾਰ ਲੈ ਸਨ। ਫਿਰੋਜ਼ਪੁਰ ਲਈ ਰਾਹਤ ਭਰੀ ਖਬਰ ਇਹ ਹੈ ਕਿ ਪਰਮਜੋਤ ਸਿੰਘ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਭੇਜੇ ਗਏ ਪਹਿਲੇ 35 ਸੈਂਪਲਾਂ ਵਿਚੋਂ 15 ਦੀ ਰਿਪੋਰਟ ਨੈਗੇਟਿਵ ਆਈ ਹੈ। ਇਹਨਾਂ ਰਿਪੋਰਟਾਂ ਵਿਚ ਉਸਦੇ ਨਜ਼ਦੀਕੀਆਂ ਦੀਆਂ ਰਿਪੋਰਟ ਸ਼ਾਮਿਲ ਹਨ। ਪਰਿਵਾਰਕ ਮੈਬਰਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਭੇਜੀਆਂ ਗਈਆਂ ਰਿਪੋਰਟ ਵਿਚੋਂ 15 ਜਣਿਆਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਬਾਕੀ ਰਿਪੋਰਟਾਂ ਦੀ ਵੀ ਅੱਜ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ।
ਚੇਤੇ ਰਹੇ ਕਿ ਪਰਮਜੋਤ ਸਿੰਘ ਦੇ ਟੈਸਟ ਲੈਣ ਤੋਂ ਬਾਅਦ ਸਿਹਤ ਵਿਭਾਗ ਲੁਧਿਆਣਾ ਵੱਲੋਂ ਪ੍ਰਭਜੋਤ ਸਿੰਘ ਨੂੰ ਉਸਦੇ ਪਿੰਡ ਵਾੜਾ ਭਾਈ ਕਾ ਵਿਖੇ ਇਕਾਂਤਵਾਸ ਕਰ ਦਿੱਤਾ ਗਿਆ ਸੀ ਪਰ ਪ੍ਰਭਜੋਤ ਸਿੰਘ ਘਰ ਵਿੱਚ ਰਹਿਣ ਦੀ ਬਜਾਏ ਘੁੰਮਦਾ ਰਿਹਾ। ਰਿਪੋਰਟ ਪਾਜ਼ਿਟਿਵ ਆਉਣ ਤੇ ਫਿਰੋਜ਼ਪੁਰ ਵਿਚ ਤਰਥੱਲੀ ਮੱਚ ਗਈ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਸੀਲ ਕਰਕੇ ਸੰਪਰਕ ਵਿਚ ਆਏ ਲੋਕਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।