ਹੁਣ ਆਈ ਐਮ ਏ ਵੱਲੋਂ ਮੋਮਬੱਤੀਆਂ ਜਗਾਉਣ ਦਾ ਸੱਦਾ
ਨਵੀਂ ਦਿੱਲੀ, 20 ਅਪ੍ਰੈਲ, 2020 : ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮਗਰੋਂ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਨੇ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਜੰਗ ਵਿਚ ਲੜ ਰਹੇ ਡਾਕਟਰਾਂ ਤੇ ਹਸਪਤਾਲਾਂ ਨੂੰ ਮੋਮਬੱਤੀਆਂ ਜਗਾਉਣ ਦਾ ਸੱਦਾ ਦਿੱਤਾ ਹੈ।
ਇਕ ਸੰਦੇਸ਼ ਵਿਚ ਆਈ ਐਮ ਏ ਨੇ ਇਹਨਾਂ ਡਾਕਟਰਾਂ ਤੇ ਹਸਪਤਾਲਾਂ ਨੂੰ ਆਖਿਆ ਕਿ ਉਹ 22.04.2020 ਨੂੰ ਰਾਤ 9.00 ਵਜੇ ਮੋਮਬੱਤੀਆਂ ਜਗਾ ਕੇ ਇਸ ਗੱਲ ਦਾ ਵਿਰੋਧ ਪ੍ਰਗਟ ਕਰਨ ਕਿ ਡਾਕਟਰਾਂ ਨੂੰ ਗਾਲ•ਾਂ ਕੱਢੀਆਂ ਗਈਆਂ, ਮਾਰਿਆ ਕੁੱਟਿਆ ਗਿਆ, ਪ੍ਰਵੇਸ਼ ਦੀ ਆਗਿਆ ਨਹੀਂ ਦਿੱਤੀ ਗਈ ਤੇ ਰਹਿਣ ਲਈ ਬਸੇਰੇ ਨਹੀਂ ਦਿੱਤੇ ਗਏ । ਆਖਿਰ ਵਿਚ ਸਸਕਾਰ ਵਿਚ ਰੁਕਾਵਟ ਆਖਰੀ ਗੱਲ ਹੈ ਜੋ ਆਈ ਐਮ ਏ ਬਰਦਾਸ਼ਤ ਕਰ ਸਕਦੀ ਹੈ। ਆਈ ਐਮ ਏ ਨੇ ਮੰਗ ਕੀਤੀ ਹੈ ਕਿ ਡਾਕਟਰਾਂ ਦੀ ਸੁਰੱਖਿਆ ਤੇ ਸਨਮਾਨ ਵਾਸਤੇ ਆਰਡੀਨੈਂਸ ਰਾਹੀਂ ਕੇਂਦਰੀ ਕਾਨੂੰਨ ਬਣਾਇਆ ਜਾਵੇ।