ਰਾਜਪੁਰਾ, 21 ਅਪ੍ਰੈਲ 2020 - ਰਾਜਪੁਰਾ 'ਚ ਅੱਜ ਕੋਰੋਨ ਵਾਇਰਸ ਦੇ ਪੰਜ ਹੋਰ ਕੇਸ ਪਾਜ਼ੀਟਿਵ ਆਏ ਹਨ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ, ਪਟਿਆਲਾ, ਡਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਾਰੇ ਮਾਮਲੇ ਰਾਜਪੁਰਾ ਦੀ ਅਨਾਜ ਮੰਡੀ ਇਲਾਕੇ ਤੋਂ ਸਾਹਮਣੇ ਆਏ ਹਨ। ਦੋ ਦਿਨ ਪਹਿਲਾਂ ਉਸੇ ਇਲਾਕੇ ਦੇ ਛੇ ਵਿਅਕਤੀਆਂ ਦੀ ਰਿਪੋਰਟ ਕੋਰੋਨ ਪਾਜ਼ੀਟਿਵ ਆਈ ਸੀ। ਇਹ ਨਵੇਂ ਮਾਮਲੇ ਪਹਿਲਾਂ ਪਾਜ਼ੀਟਿਵ ਮਿਲੀ ਔਰਤ ਦੇ ਸੰਪਰਕ 'ਚ ਆਏ ਵਿਅਕਤੀਆਂ ਦੇ ਕੀਤੇ ਟੈੱਸਟਾਂ ਵਿਚੋਂ ਸਾਹਮਣੇ ਆਏ ਹਨ।
ਅਨਾਜ ਮੰਡੀ ਵਿਚ ਰਹਿਣ ਵਾਲੇ ਲੋਕਾਂ ਤੋਂ ਲਏ ਗਏ 19 ਨਮੂਨਿਆਂ ਵਿਚੋਂ 5 ਦੇ ਪਾਜ਼ੀਟਿਵ ਟੈਸਟ ਆਏ ਹਨ, ਜਦਕਿ ਬਾਕੀ 14 ਦੇ ਨਤੀਜੇ ਨੈਗੇਟਿਵ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਪੰਜ ਕੇਸਾਂ ਨਾਲ ਰਾਜਪੁਰਾ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ, ਜਦੋਂ ਕਿ ਪਟਿਆਲੇ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ।