- ਪੰਜਾਬ 'ਚ ਕੋਰੋਨਾ ਵਾਇਰਸ ਖਿਲਾਫ ਯੋਧਿਆਂ ਦੀ ਤਰ੍ਹਾਂ ਲੜ ਰਹੇ ਪੱਤਰਕਾਰਾਂ ਦਾ ਪੰਜਾਬ ਸਰਕਾਰ ਰੱਖੇ ਖ਼ਿਆਲ - ਇਲੈਕਟ੍ਰਾਨਿਕ ਮੀਡਿਆ ਵੈਲਫ਼ੇਅਰ ਐਸੋਸੀਏਸ਼ਨ
ਚੰਡੀਗੜ੍ਹ, 21 ਅਪ੍ਰੈਲ - ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਦੇਸ਼ 'ਚ ਵੱਧ ਰਿਹਾ ਹੈ ਜਿਸ ਤੋਂ ਬਾਅਦ ਅਫ਼ਸਰ, ਪੁਲਿਸ ਅਤੇ ਪੱਤਰਕਾਰ ਵੀ ਇਸਦੀ ਚਪੇਟ 'ਚ ਆ ਰਹੇ ਹਨ ਪੰਜਾਬ ਦੇ ਕੁੱਝ ਮੀਡੀਆ ਅਦਾਰਿਆਂ ਤੋਂ ਵੀ ਪੱਤਰਕਾਰਾਂ ਨੂੰ ਇਸ ਨਾਮੁਰਾਦ ਬਿਮਾਰੀ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਮੁੰਬਈ ਤੋਂ ਵੀ 53 ਪੱਤਰਕਾਰਾਂ ਨੂੰ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਹੋਈ ਇਸ ਲਈ ਇਲੈਕਟ੍ਰਾਨਿਕ ਮੀਡਿਆ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਾਰੇ ਪੱਤਰਕਾਰਾਂ ਦਾ 50-50 ਲੱਖ ਦਾ ਬੀਮਾ ਕੀਤਾ ਜਾਵੇ, ਤਾਂ ਜੋ ਪੱਤਰਕਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਸਮਝਦੇ ਹੋਏ ਹੋਰ ਮਿਹਨਤ ਨਾਲ ਕੰਮ ਕਰਨ, ਅਗਰ ਪੰਜਾਬ ਇਹ ਕਦਮ ਚੱਕਿਆ ਤਾਂ ਇਸਨੂੰ ਇਕ ਚੰਗੀ ਪਹਿਲ ਮੰਨਿਆ ਜਾਵੇਗਾ।
ਇਲੈਕਟ੍ਰਾਨਿਕ ਮੀਡੀਆ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਮੀਤ ਸਾਰੇ ਅਹੁਦੇਦਾਰਾਂ ਤੇ ਮੈਂਬਰਜ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਸਾਰੇ ਪੱਤਰਕਾਰ ਯੋਧਿਆਂ ਦੀ ਤਰ੍ਹਾਂ ਇਹ ਲੜਾਈ ਲੜ ਰਹੇ ਹਨ ਤੇ ਆਪਣੀ ਜ਼ਿੰਦਗੀ ਦੀ ਪ੍ਰਵਾਹ ਤੱਕ ਨਾ ਕਰਕੇ ਹਰ ਖ਼ਬਰ ਪੰਜਾਬ ਦੀ ਅਵਾਮ ਤਕ ਪੁਹੰਚਾ ਰਹੇ ਨੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਲੈਕਟ੍ਰਾਨਿਕ ਮੀਡੀਆ ਵੈਲਫ਼ੇਅਰ ਐਸੋਸੀਏਸ਼ਨ ਦੀ ਇਹ ਮੰਗ ਪ੍ਰਵਾਨ ਕਰਨੀ ਚਾਹੀਦੀ ਹੈ।