ਚੰਡੀਗੜ੍ਹ, 22 ਅਪ੍ਰੈਲ 2020 - ਚੰਡੀਗੜ੍ਹ 'ਚ ਇੱਕ 6- ਮਹੀਨੇ ਦੀ ਬੱਚੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਬੱਚੀ ਇਸ ਵੇਲੇ ਚੰਡੀਗੜ੍ਹ ਦੇ ਪੀਜੀਆਈ 'ਚ ਦਾਖਲ ਹੈ। ਮਾਸੂਮ ਬੱਚੀ ਫਗਵਾੜਾ ਤੋਂ ਇੱਕ ਮਜ਼ਦੂਰ ਦੀ ਧੀ ਹੈ। ਬੱਚੀ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬੱਚੀ ਦੇ ਤਿੰਨਾਂ ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੈਂਪਲ ਲੈ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਬੱਚੀ 9 ਅਪ੍ਰੈਲ ਤੋਂ ਪੀਜੀਆਈ 'ਚ ਦਾਖਲ ਹੈ ਅਤੇ ਉਸ ਦੇ ਦਿਲ 'ਚ ਸੁਰਾਖ ਹੈ ਜਿਸ ਦੇ ਇਲਾਜ ਕਈ ਉਸ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਸੀ। ਪਰ ਪਿਛਲੇ ਕੁੱਝ ਦਿਨਾਂ ਤੋਂ ਉਸ ਇਨਫੈਕਸ਼ਨ ਹੋ ਰਿਹਾ ਸੀ ਜਦੋਂ ਉਸ ਦਾ ਸੈਂਪਲ ਲੈ ਕੇ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੀਟਿਵ ਆਈ।