ਪਰਵਿੰਦਰ ਸਿੰਘ ਕੰਧਾਰੀ
- ਪੁਲਿਸ ਨਾਲ ਸਬੰਧਿਤ ਕੰਮਾਂ ਲਈ ਟੋਲ ਫਰੀ ਨੰਬਰ 112, ਸਿਹਤ ਸੇਵਾਵਾਂ ਲਈ104, ਐਂਬੂਲੈਂਸ ਦੀ ਸੁਵਿਧਾ ਲਈ 108 ਡਾਇਲ ਕਰੋ
- ਕੋਵਾ ਐਪ ਰਾਹੀਂ ਵੀ ਲੋਕਾਂ ਨੂੰ ਮਿਲ ਰਹੀ ਹੈ ਜਾਣਕਾਰੀ ਤੇ ਸਹਾਇਤਾ
ਫਰੀਦਕੋਟ, 23 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਅਤੇ ਇਸਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਣ ਲਈ, ਲੋਕਾਂ ਵਿਚ ਸਮਾਜਿਕ ਦੂਰੀ ਬਣਾਈ ਰੱਖਣ ਲਈ 23 ਮਾਰਚ 2020 ਤੋਂ ਪੂਰੇ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ। ਇਸ ਕਰਫਿਊ ਦੌਰਾਨ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਪਹੁੰਚਾਉਣ ਲਈ ਜਿਥੇ ਕਈ ਤਰ੍ਹਾਂ ਦੇ ਮੋਬਾਇਲ ਐਪ, ਲਿੰਕ ਜਾਰੀ ਕੀਤੇ ਗਏ ਹਨ ਉਥੇ ਹੀ ਲੋਕਾਂ ਦੀ ਸਹੂਲਤ ਲਈ ਟੋਲ ਫਰੀ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਜੋ ਲੋਕਾਂ ਲਈ ਵੱਡੀ ਪੱਧਰ ਤੇ ਮਦਦਗਾਰ ਸਾਬਤ ਹੋ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਤਿਆਰ ਕੋਵਾ ਐਪ ਵੀ ਕਰੋਨਾ ਸਬੰਧੀ ਜਾਣਕਾਰੀ ਅਤੇ ਕਈ ਤਰ੍ਹਾਂ ਦੀ ਸਹਾਇਤਾ ਲਈ ਰਾਮਬਾਣ ਸਿੱਧ ਹੋ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਇਲਾਜ ਨਾਲੋਂ ਪਰਹੇਜ਼ ਚੰਗਾ ਦਾ ਸੁਨੇਹਾ ਦਿੰਦੇ ਹੋਏ ਸਮਾਜਿਕ ਦੂਰੀ, ਹੱਥ ਧੋਣਾ, ਮਾਸਕ ਲਗਾਉਣ ਅਤੇ ਘਰੋਂ ਬਾਹਰ ਜਾਣ ਘਰ ਵਾਪਿਸ ਆਉਣ ਸਮੇਂ ਹਦਾਇਤਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਕੋਵਿਡ-19 ਦੀ ਮਹਾਂਮਾਰੀ ਵਿਚ ਸਰਕਾਰ, ਪ੍ਰਸ਼ਾਸਨ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਕਰੋਨਾ ਦੀ ਚੇਨ ਨੂੰ ਤੋੜਨ ਲਈ ਘਰ ਘਰ ਸੁਨੇਹਾ ਪਹੁੰਚਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਕਰਫਿਊ ਦੇ ਮੱਦੇਨਜ਼ਰ ਗਰੀਬ ਅਤੇ ਲੋੜਵੰਦਾਂ ਤੱਕ ਜ਼ਰੂਰੀ ਸੇਵਾਵਾਂ ਅਤੇ ਰਾਸ਼ਨ ਆਦਿ ਪਹੁੰਚਾਉਣ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਤਾਂ ਪਹਿਲ ਕਦਮੀ ਕਰਦਿਆਂ ਆਮ ਜਨਤਾ ਲਈ ਇਸ ਔੌਖੀ ਘੜ੍ਹੀ ਵਿਚ ਕੁਝ ਮੁਫਤ ਹੈਲਪਲਾਈਨਾਂ ਜਾਰੀ ਕੀਤੀਆਂ ਹਨ।
ਟੋਲ ਫਰੀ ਨੰਬਰ 112 ਡਾਇਲ ਕਰਕੇ ਕਾਨੂੰਨ ਵਿਵਸਥਾ,ਕਰਫਿਊ,ਪੁਲਿਸ ਵਿਭਾਗ ਨਾਲ ਸਬੰਧਤ ਜਾਣਕਾਰੀ, ਸਹਾਇਤਾਂ ਜਾਂ ਕੋਈ ਤਕਲੀਫ ਦੱਸ ਸਕਦੇ ਹੋ। 104 ਨੰਬਰ ਰਾਹੀਂ ਘਰ ਬੈਠਿਆ ਸਿਹਤ ਸੇਵਾਵਾਂ, ਸਹੂਲਤਾਂ, ਸਕੀਮਾਂ ਅਤੇ ਇਲਾਜ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।108 ਨੰਬਰ ਐਂਬੂਲੈਂਸ ਦੀ ਸੁਵਿਧਾ ਲਈ ਹੈ। ਸਰਕਾਰ ਵੱਲੋਂ ਨੰਬਰ 1905 ਆਮ ਮੱਦਦ - ਜ਼ਰੂਰੀ ਵਸਤੂਆਂ ਅਤੇ ਸਪਲਾਈ ਸਬੰਧੀ ਸਥਾਪਿਤ ਕੀਤਾ ਗਿਆ ਹੈ, 1800-180-4104 ਹੈਲਪਲਾਈਨ ਨੰਬਰ ਡਾਇਲ ਕਰਕੇ ਡਾਕਟਰੀ ਸਲਾਹ ਪ੍ਰਾਪਤ ਕੀਤੀ ਜਾ ਸਕਦੀ ਹੈ।
ਕਰਫਿਊ ਦੌਰਾਨ ਸੂਬੇ ਵਿਚ ਹਾੜੀ ਦੇ ਖਰੀਦ ਸੀਜ਼ਨ ਨੂੰ ਦੇਖਦਿਆਂ ਕਿਸਾਨਾਂ ਅਤੇ ਆੜਤੀਆਂ ਨੂੰ ਮੰਡੀਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਇਸ ਲਈ ਮੰਡੀਕਰਨ ਬੋਰਡ ਈ ਪੀ ਐਮ ਬੀ ਮੋਬਾਇਲ ਐਪ ਰਾਹੀਂ ਆੜਤੀਆਂ ਨੂੰ ਪਾਸ ਜਾਰੀ ਕਰ ਰਿਹਾ ਹੈ। ਇਸੇ ਤਰ੍ਹਾਂ ਉਹ ਲੋਕ ਜੋ ਸਿਹਤ ਮੈਡੀਕਲ ਐਮਰਜੈਂਸੀ, ਮੈਨੂੰਫੈਕਚਰਿੰਗ, ਟ੍ਰਾਸਪੋਰਟ, ਸਟੋਰੇਜ਼, ਬੈਕਿੰਗ, ਦੁਕਾਨਾਂ ਅਤੇ ਮੀਡੀਆ ਪਰਸਨਜ਼ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਉਨ੍ਹਾਂ ਲਈ ਕਬਤਤਫਰਡਜਦ19।ਬਜਤ।ਅਕਵ।ਜਅ ਵੈਬਸਾਈਟ ਜਾਰੀ ਕੀਤੀ ਗਈ ਹੈ।ਸਰਕਾਰ ਇਹ ਸਾਰੀਆਂ ਸਹੂਲਤਾਂ ਸੂਬਾ ਵਾਸੀਆਂ ਲਈ ਇਸ ਲਈ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਉਹ ਇਸ ਮਾਹੌਲ ਵਿਚ ਘਬਰਾਉਣ ਨਾ ਤੇ ਹੌਂਸਲਾ ਰੱਖਣ ਅਤੇ ਸਰਕਾਰ ਦਾ ਸਾਥ ਦੇਣ।ਉਪਰੋਕਤ ਸਾਰੀਆਂ ਹੈਲਪ ਲਾਈਨਾਂ, ਲਿੰਕ, ਮੋਬਾਇਲ ਅੈਪ ਲੋਕਾਂ ਲਈ ਕਾਫੀ ਮੱਦਦਗਾਰ ਸਾਬਤ ਹੋ ਰਹੀਆਂ ਹਨ।