ਅਸ਼ੋਕ ਵਰਮਾ
- ਹੁਣ ਤੱਕ 2 ਹੋਏ ਸਿਹਤਯਾਬ, ਮਰੀਜ਼ਾਂ ਦੀ ਗਿਣਤੀ ਹੋਈ 9
ਮਾਨਸਾ, 23 ਅਪ੍ਰੈਲ 2020 - ਮਾਨਸਾ ਜ਼ਿਲੇ ਲਈ ਇੱਕ ਹੋਰ ਖੁਸ਼ੀ ਵਾਲੀ ਖ਼ਬਰ ਹੈ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ਼ ਕਰਵਾ ਰਹੇ ਇੱਕ ਹੋਰ ਕੋਰੋਨਾ ਪਾਜ਼ਿਟੀਵ ਵਿਅਕਤੀ (ਉਮਰ 53 ਸਾਲ ਛੱਤੀਸਗੜ ਨਿਵਾਸੀ) ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਹੁਣ ਮਾਨਸਾ ਜ਼ਿਲੇ ਵਿਖੇ 9 ਕੋਰੋਨਾ ਪਾਜ਼ਿਟੀਵ ਕੇਸ ਰਹਿ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 21 ਅਪੈ੍ਰਲ ਨੂੰ ਇੱਕ ਔਰਤ ਦੀ ਰਿਪੋਰਟ ਨੈਗੇਟਿਵ ਆਈ ਸੀ, ਜਿਸਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਵਾਪਸ ਬੁਢਲਾਡਾ ਉਸ ਦੇ ਘਰ ਭੇਜ ਦਿੱਤਾ ਗਿਆ ਸੀ।
ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਤੋਂ ਆ ਬੁਢਲਾਡਾ ਮਸਜਿਦ ਵਿੱਚ ਠਹਿਰੇ ਲੋਕਾਂ ਵਿੱਚੋਂ ਜਿਨਾਂ ਪਹਿਲੇ 3 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ਿਟੀਵ ਆਈ ਸੀ, ਉਨਾਂ ਤਿੰਨਾਂ 3 ਮਰੀਜ਼ਾਂ ਵਿੱਚ ਇਹ ਵੀ ਸ਼ਾਮਿਲ ਸੀ। ਉਨਾਂ ਦੱਸਿਆ ਕਿ ਹੁਣ ਇਸ ਵਿਅਕਤੀ ਦੇ 2 ਵਾਰ ਕਰਵਾਏ ਗਏ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।
ਕੋਰੋਨਾ ਨੈਗੇਟਿਵ ਆਏ ਵਿਅਕਤੀ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਉਨਾਂ ਦਾ ਇਲਾਜ਼ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇੱਥੇ ਉਨਾਂ ਨੂੰ ਇਹ ਨਹੀਂ ਲੱਗਾ ਕਿ ਉਹ ਹਸਪਤਾਲ ਵਿੱਚ ਮਰੀਜ਼ ਹਨ, ਉਨਾਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕੀਤਾ ਗਿਆ। ਉਨਾਂ ਦੱਸਿਆ ਕਿ ਉਨਾਂ ਨੂੰ ਸਾਂਹ ਦੀ ਤਕਲੀਫ਼ ਨਹੀਂ ਸੀ ਬਸ ਥੋੜਾ ਬਹੁਤ ਸਰਦੀ-ਖਾਂਸੀ ਸੀ। ਉਨਾਂ ਦੱਸਿਆ ਕਿ ਉਨਾਂ ਨੂੰ ਆਪਣੇ ਅੱਲਾ ’ਤੇ ਵੀ ਪੂਰਾ ਵਿਸ਼ਵਾਸ ਸੀ ਕਿ ਉਹ ਇਸ ਬਿਮਾਰੀ ਤੋਂ ਜਲਦ ਹੀ ਮੈਨੂੰ ਨਿਜ਼ਾਤ ਦਿਵਾਉਣਗੇ।
ਠੀਕ ਹੋਏ ਵਿਅਕਤੀ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਵਧੀਆ ਖਾਣਾ ਅਤੇ ਵਧੀਆ ਇਲਾਜ਼ ਮੁਹੱਈਆ ਕਰਵਾਇਆ ਗਿਆ। ਉਨਾਂ ਦੱਸਿਆ ਕਿ ਉਹ ਇਲਾਜ਼ ਅਤੇ ਪ੍ਰਬੰਧਾਂ ਤੋਂ ਪੂਰੀ ਤਰਾਂ ਨਾਲ ਸੰਤੁਸ਼ਟ ਹੈ। ਉਨਾਂ ਕਿਹਾ ਕਿ ਸਾਡੇ ਬਿਨਾਂ ਕਹੇ ਹੀ ਸਾਡੇ ਲਈ ਟੈਲੀਵਿਜ਼ਨ ਅਤੇ ਏਅਰ ਕੰਡੀਸ਼ਨਰ ਦਾ ਵੀ ਪ੍ਰਬੰਧ ਕਰਵਾਇਆ ਗਿਆ। ਉਨਾਂ ਕਿਹਾ ਕਿ ਮੈਂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਹਮੇਸ਼ਾਂ ਧੰਨਵਾਦੀ ਰਹਾਂਗਾ।
ਇਸ ਮੌਕੇ ਡਾ.ਸੁਨੀਲ ਬਾਂਸਲ, ਡਾ. ਪੰਕਜ਼ ਗਰਗ ਜਿਲਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ, ਆਈਸੋਲੇਸ਼ਨ ਵਾਰਡ ਦੇ ਇੰਚਾਰਜ ਐਸ.ਐਮ.ਓ ਮਾਨਸਾ ਡਾ. ਅਸ਼ੋਕ ਕੁਮਾਰ, ਡਾ. ਵਿਸ਼ਾਲ, ਸਟਾਫ਼ ਨਰਸ ਸ਼੍ਰੀਮਤੀ ਨਿਰਮਲਾ ਅਤੇ ਸ਼੍ਰੀਮਤੀ ਦਲਬੀਰ, ਫਾਰਮੇਸੀ ਅਫ਼ਸਰ ਦਰਸ਼ਨ ਸਿੰਘ ਫਾਰਮੇਸੀ ਅਫ਼ਸਰ ਅਤੇ ਆਈਸੋਲੇਸ਼ਨ ਵਾਰਡ ਦਾ ਸਟਾਫ਼ ਹਾਜ਼ਰ ਸਨ।