ਹਰਿੰਦਰ ਨਿੱਕਾ
- 20 ਪੁਰਾਣੇ ਕੇਸਾਂ ਦੀ ਰਿਪੋਰਟ ਨੈਗੇਟਿਵ, 1 ਦੀ ਹਾਲੇ ਪੈਂਡਿੰਗ
- ਟਰਾਈਡੈਂਟ ਚੋਂ, ਹਾਲੇ ਤੱਕ ਨਹੀਂ ਮਿਲਿਆ ਸ਼ੱਕੀ ਮਰੀਜ਼-ਸਿਵਲ ਸਰਜ਼ਨ
ਬਰਨਾਲਾ, 24 ਅਪ੍ਰੈਲ 2020 - ਜਿਲ੍ਹੇ 'ਚ ਭਾਂਵੇ ਕੋਈ ਵੀ ਕੋਰੋਨਾ ਪੌਜੇਟਿਵ ਕੇਸ ਹਾਲ ਦੀ ਘੜੀ ਸਾਹਮਣੇ ਨਹੀਂ ਆਇਆ। ਫਿਰ ਵੀ ਲੋਕਾਂ ਦੇ ਸਿਰ ਤੇ ਕੋਰੋਨਾ ਦਾ ਖਤਰਾ ਹਾਲੇ ਵੀ ਪਹਿਲਾਂ ਦੀ ਤਰਾਂ ਹੀ ਮੰਡਰਾ ਰਿਹਾ ਹੈ। ਜਿਲ੍ਹੇ ਚੋਂ ਸ਼ੁਕਰਵਾਰ ਨੂੰ 69 ਜਣਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਇਹ ਅੰਕੜਾ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਲਈ ਕਾਫੀ ਹੈ, ਕਿ ਘਰਾਂ ਚੋਂ ਬਾਹਰ ਨਿੱਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਕੋਰੋਨਾ ਦੇ ਸ਼ੱਕੀ 20 ਮਰੀਜ਼ਾਂ ਦੀ ਰਿਪੋਰਟ ਅੱਜ ਨੈਗੇਟਿਵ ਵੀ ਆਈ ਹੈ। ਜਦੋਂ ਕਿ ਕਈ ਸਿਵਲ ਹਸਪਤਾਲ ਦੀ ਇੱਕ ਦਰਜ਼ਾ ਚਾਰ ਕਰਮਚਾਰੀ ਦੀ ਰਿਪੋਰਟ ਹਾਲੇ ਵੀ ਪੈਂਡਿੰਗ ਹੈ। ਇਸ ਦੇ ਸੈਂਪਲ ਲੈ ਕੇ ਦੂਜੀ ਵਾਰ ਫਿਰ ਫਰੀਦਕੋਟ ਸਰਕਾਰੀ ਹਸਪਤਾਲ ਨੂੰ ਜ਼ਾਂਚ ਲਈ ਭੇਜੇ ਗਏ ਹਨ । ਇਸ ਸਬੰਧ ਚ, ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਹੁਣ ਜਿਲ੍ਹੇ ਅੰਦਰ ਕੋਰੋਨਾ ਦੀ ਤਲਾਸ਼ ਚ, ਸਿਹਤ ਵਿਭਾਗ ਦੀਆਂ ਟੀਮਾਂ ਜੁਟ ਗਈਆਂ ਹਨ। ਪਹਿਲਾਂ ਇਕੱਲਾ ਬਰਨਾਲਾ ਸਿਵਲ ਹਸਪਤਾਲ ਚ, ਹੀ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਂਦੇ ਰਹੇ ਹਨ। ਪਰੰਤੂ ਹੁਣ ਸਰਕਾਰ ਦੇ ਤਾਜ਼ਾ ਹੁਕਮਾਂ ਅਨੁਸਾਰ ਐਸਐਮਉ ਬਰਨਾਲਾ ਤੋਂ ਇਲਾਵਾ ਧਨੌਲਾ, ਮਹਿਲ ਕਲਾਂ ਤੇ ਤਪਾ ਦੇ ਐਸਐਮਉ ਵੀ ਆਪਣੇ ਹਸਪਤਾਲਾਂ ਚ, ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਭੇਜਿਆ ਕਰਨਗੇ। ਇਹ ਸਿਲਸਿਲਾ ਤੇਜ਼ੀ ਨਾਲ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਇਨ੍ਹਾਂ ਚਾਰ ਹਸਪਤਾਲ ਦੀ ਕੰਪਾਈਲ ਰਿਪੋਰਟ ਦਾ ਅੰਕੜਾ ਹੀ 69 ਹੈ।
-ਹਾਲੇ ਤੱਕ ਟਰਾਈਡੈਂਟ ਦਾ ਕੋਈ ਕਰਮਚਾਰੀ ਸ਼ੱਕੀ ਨਹੀਂ ਮਿਲਿਆ
ਪਿਛਲੇ ਕਈ ਦਿਨਾਂ ਤੋਂ ਜਿਲ੍ਹੇ ਚ, ਇਹ ਅਫਵਾਹਾਂ ਦਾ ਜੋਰ ਮੂੰਹੋਂ-ਮੂੰਹ ਚੱਲ ਰਿਹਾ ਹੈ ਕਿ ਟਰਾਈਡੈਂਟ ਗਰੁੱਪ ਉਦਯੋਗ ਚੋਂ ਵੀ ਕੁਝ ਕੋਰੋਨਾ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਪਰੰਤੂ ਇੱਨ੍ਹਾਂ ਅਫਵਾਹਾਂ ਚ, ਰੱਤੀ ਭਰ ਵੀ ਸਚਾਈ ਨਹੀ ਹੈ। ਇਸ ਸਬੰਧੀ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਪੁੱਛਣ ਤੇ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੇ ਭਰੋਸਾ ਕਰਨ ਦੀ ਕੋਈ ਜਰੂਰਤ ਨਹੀਂ । ਹਾਲੇ ਤੱਕ ਜਾਂਚ ਲਈ ਭੇਜ਼ੇ ਸੈਂਪਲਾਂ ਚ, ਕੋਈ ਵੀ ਵਿਅਕਤੀ ਟਰਾਈਡੈਂਟ ਗਰੁੱਪ ਨਾਲ ਸਬੰਧਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਿਆਂ ਤੇ ਵੀ ਪ੍ਰਸ਼ਾਸਨ ਦੀ ਪੈਨੀ ਨਜ਼ਰ ਬਣੀ ਹੋਈ ਹੈ। ਜਿਹੜਾ ਵੀ ਕੋਈ ਵਿਅਕਤੀ ਕਿਸੇ ਵੀ ਤਰੀਕੇ ਨਾਲ ਅਫਵਾਹ ਫੈਲਾਉਂਦਾ ਸਾਹਮਣੇ ਆਇਆ, ਉਸ ਦੇ ਖਿਲਾਫ ਕੇਸ ਦਰਜ਼ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਅਦਾਰੇ ਦਾ ਕੋਈ ਵੀ ਵਿਅਕਤੀ ਸ਼ੱਕੀ ਸਾਹਮਣੇ ਆਉਂਦਾ ਹੈ, ਤਾਂ ਉਸ ਦਾ ਸੈਂਪਲ ਸਰਕਾਰੀ ਹਸਪਤਾਲ ਵੱਲੋਂ ਹੀ ਲੈ ਕੇ ਭੇਜਣ ਦਾ ਨਿਯਮ ਹੈ।