ਅਸ਼ੋਕ ਵਰਮਾ
ਮਾਨਸਾ, 25 ਅਪ੍ਰੈਲ 2020 - ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੋਰੋਨਾ ਦਾ ਇਲਾਜ ਕਰਵਾ ਰਹੇ ਇੱਕ ਹੋਰ ਮਰੀਜ਼ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਉਨਾਂ ਦੱਸਿਆ ਕਿ ਉਕਤ ਵਿਅਕਤੀ ਦੀ ਉਮਰ 40 ਸਾਲ ਦੀ ਹੈ ਅਤੇ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਰਾਂ ਸਿਵਲ ਹਸਪਤਾਲ ਵਿੱਚੋਂ ਤੀਜਾ ਕੋਰੋਨਾ ਮਰੀਜ਼ ਤੰਦਰੁਸਤ ਹੋ ਕੇ ਵਾਪਸ ਜਾ ਰਿਹਾ ਹੈ ਅਤੇ ਹੁਣ ਹਸਪਤਾਲ ਵਿੱਚ 10 ਕੋਰੋਨਾ ਦੇ ਮਰੀਜ਼ ਰਹਿ ਗਏ ਹਨ, ਜਿਨਾਂ ਦਾ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਇਲਾਜ਼ ਚੱਲ ਰਿਹਾ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਕੋਰੋਨਾ ਪਾਜ਼ਿਟੀਵ ਮਰੀਜ਼ ਜਿਸ ਦਾ ਕਿ ਸਿਵਲ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਹੈ, ਦੀ 14 ਦਿਨਾਂ ਬਾਅਦ ਸੈਂਪਿਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਮਰੀਜ਼ ਦੀ ਰਿਪੋਰਟ ਫਿਰ ਤੋਂ ਪਾਜ਼ੀਟੀਵ ਆਈ ਅਤੇ ਦੁਬਾਰਾ ਫਿਰ ਤੋਂ 14 ਦਿਨਾਂ ਬਾਅਦ ਇਨਾਂ ਦੀ ਰਿਪੋਰਟ ਚੈਕ ਕਰਨ ਲਈ ਭੇਜੀ ਜਾਵੇਗੀ। ਤੰਦਰੁਸਤ ਹੋਏ ਵਿਅਕਤੀ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਜ ਦੌਰਾਨ ਉਨਾਂ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਬਹੁਤ ਸਹਿਯੋਗ ਮਿਲਿਆ ਹੈ।