ਪੀ ਸੀ ਐਸ ਅਫਸਰ ਦੀ ਕੋਠੀ 'ਚ ਰਹਿੰਦਾ ਮਾਲੀ ਹੋਇਆ ਤੰਦਰੁਸਤ, ਮਿਲੀ ਹਸਪਤਾਲ 'ਚੋਂ ਛੁੱਟੀ
ਪਟਿਆਲਾ, 26 ਅਪ੍ਰੈਲ, 2020 : ਇਥੇ ਪਾਸੀ ਰੋਡ 'ਤੇ ਇਕ ਪੀ ਸੀ ਐਸ ਅਧਿਕਾਰੀ ਵਿਚ ਰਹਿੰਦਾ ਮਾਲੀ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਤੰਦਰੁਸਤ ਹੋਣ ਮਗਰੋਂ ਅੱਜ ਹਸਪਤਾਲ ਵਿਚੋਂ ਛੁੱਟੀ ਦੇਣ ਮਗਰੋਂ ਘਰ ਪਰਤ ਆਇਆ। ਉਹ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਸੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਉਸਦੇ ਤੰਦਰੁਸਤ ਹੋਣ ਮਗਰੋਂ ਉਸਨੂੰ ਛੁੱਟੀ ਦੇਣ ਦੀ ਪੁਸ਼ਟੀ ਕੀਤੀ ਹੈ। ਉਹ ਜ਼ਿਲ ਦਾ ਦੂਜਾ ਕੋਰੋਨਾ ਪਾਜ਼ੀਟਿਵ ਕੇਸ ਸੀ। ਉਸਦੇ ਦੋ ਟੈਸਟ ਲਗਾਤਾਰ ਨੈਗੇਟਿਵ ਆਏ ਹਨ।