ਕੈਨੇਡਾ ਵਿਚ ਕੋਵਿਡ- 19 ਦੇ 46,640 ਕੇਸ ਅਤੇ 2,637 ਮੌਤਾਂ
ਹਰਦਮ ਮਾਨ
ਸਰੀ, 27 ਅਪ੍ਰੈਲ 2020-ਕੈਨੇਡਾ ਦੀ ਹੈਲਥ ਅਥਾਰਟੀ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਭਰ ਵਿਚ ਕੋਵਿਡ-19 ਦੇ ਕੁੱਲ 46,640 ਕੇਸ ਸਾਹਮਣੇ ਆ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ 1,466 ਨਵੇਂ ਮਰੀਜ਼ਾਂ ਅਤੇ 81 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਪੂਰੇ ਦੇਸ਼ ਵਿਚ 2,637 ਲੋਕ ਮੌਤ ਦੇ ਬੁੱਕਲ ਵਿਚ ਜਾ ਸੁੱਤੇ ਹਨ।
ਬੀ.ਸੀ. ਦੀ ਸੂਬਾਈ ਹੈਲਥ ਅਫਸਰ ਡਾ. ਬੋਨੀ ਹੈਨਰੀ ਅਨੁਸਾਰ ਅੱਜ ਤੱਕ ਕੋਵਿਡ-19 ਦੇ ਕੁੱਲ 1,948 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 100 ਲੋਕਾਂ ਦੀ ਮੌਤ ਹੋ ਚੁੱਕੀ ਹੈ। 96 ਕੋਵਿਡ -19 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 41 ਆਈਸੀਯੂ ਵਿਚ ਹਨ। 1,137 ਲੋਕ ਇਸ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾ ਚੁੱਕੇ ਹਨ।
ਸਭ ਤੋਂ ਵੱਧ ਪ੍ਰਭਾਵਿਤ ਸੂਬੇ ਕਿਊਬਿਕ ਵਿਚ ਕੁੱਲ 24,107 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 1,515 ਦੀ ਮੌਤ ਹੋਈ ਹੈ, ਓਨਟਾਰੀਓ ਵਿਚ ਕੁੱਲ ਮਰੀਜ਼ 14,432 ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 911 ਦੀ ਮੌਤ ਹੋ ਗਈ, ਅਲਬਰਟਾ ਵਿਚ 4,233 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 73 ਮੌਤਾਂ ਹੋ ਚੁੱਕੀਆਂ ਹਨ, ਨੋਵਾ ਸਕੋਸ਼ੀਆ ਵਿਚ 873 ਕੇਸ ਅਤੇ 24 ਮੌਤਾਂ, ਮੈਨੀਟੋਬਾ ਵਿਚ 267 ਕੇਸ ਅਤੇ 6 ਮੌਤਾਂ, ਸਸਕੈਚਵੈਨ ਵਿਚ 349 ਕੇਸ ਅਤੇ 4 ਮੌਤਾਂ ਅਤੇ ਨਿਊਫਾਊਂਡਲੈਂਡ ਵਿਚ 258 ਕੇਸ ਅਤੇ 3 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com