ਯੂ.ਕੇ. : ਆਕਸਫੋਰਡ ਇੰਸਟੀਚਿਊਟ ਨੂੰ ਸਤੰਬਰ ਤੱਕ ਕੋਰੋਨਾ ਵੈਕਸੀਨ ਤਿਆਰ ਹੋਣ ਦੀ ਆਸ
ਲੰਡਨ, 28 ਅਪ੍ਰੈਲ, 2020 : ਜਦੋਂ ਵਿਸ਼ਵ ਕਰੋਨਾ ਦੀ ਵੈਕਸੀਨ ਤਿਆਰ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਉਦੋਂ ਆਕਸਫੋਰਡ ਜੈਨਰ ਇੰਸਟੀਚਿਊਟ, ਜਿਸਨੂੰ ਕਲੀਨਕਲ ਟ੍ਰਾਇਲ ਵਾਸਤੇ ਮਨਜ਼ੂਰੀ ਮਿਲ ਗਈ ਹੈ, ਨੂੰ ਆਸ ਹੈ ਕਿ ਸਤੰਬਰ ਤੱਕ ਵੈਕਸੀਨ ਦੀਆਂ ਕੁਝ ਲੱਖ ਡੋਜ਼ ਤਿਆਰ ਹੋ ਜਾਣਗੀਆਂ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਜਿਥੇ ਬਹੁਤੀਆਂ ਟੀਮਾਂ ਛੋਟੇ ਕਲੀਨਿਕਲ ਟ੍ਰਾਇਲਜ਼ ਵਿਚ ਲੱਗੀਆਂ ਹਨ, ਉਥੇ ਹੀ ਜੈਨਰ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਵੈਕਸੀਨ ਤਿਆਰ ਕਰਨ ਵਿਚ ਚੰਗੀ ਸ਼ੁਰੂਆਤ ਕਰ ਲਈ ਹੈ ਤੇ ਪਹਿਲਾਂ ਕੀਤੇ ਟ੍ਰਾਇਲ ਵਿਚ ਸਾਬਤ ਕਰ ਦਿੱਤਾ ਹੈ ਕਿ ਅਜਿਹੀ ਇਮਿਊਨਾਈਜੇਸ਼ਨ ਮਨੁੱਖਤਾਂ ਵਾਸਤੇ ਸੁਰੱਖਿਅਤ ਹੈ। ਮਈ ਦੇ ਅਖੀਰ ਤੱਕ ਇਸ ਵੱਲੋਂ ਕੋਰੋਨਾ ਵੈਕਸੀਨ ਦੇ 6 ਹਜ਼ਾਰ ਲੋਕਾਂ 'ਤੇ ਟੈਸਟ ਮੁਕੰਮਲ ਕਰ ਲਏ ਜਾਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਨੂੰ ਆਸ ਹੈ ਕਿ ਅਸੀਂ ਵਿਖਾ ਦੇਵਾਂਗੇ ਕਿ ਨਾ ਸਿਰਫ ਇਹ ਸੁਰੱਖਿਅਤ ਹੈ ਬਲਕਿ ਇਹ ਅਸਰਦਾਰ ਵੀ ਹੈ। ਵਿਗਆਨੀਆਂ ਦਾ ਮੰਨਣਾ ਹੈ ਕਿ ਰੈਗੂਲੇਟਰ ਤੋਂ ਐਮਰਜੰਸੀ ਅਪਰੂਵਲ ਮਿਲਣ ਉਪਰੰਤ ਸਤੰਬਰ ਤੱਕ ਵੈਕਸੀਨ ਦੀਆਂ ਡੋਜ਼ ਤਿਆਰ ਹੋ ਜਾਣਗੀਆਂ।