← ਪਿਛੇ ਪਰਤੋ
ਚੰਡੀਗੜ੍ਹ 'ਚ 5 ਹੋਰ ਕੇਸ ਮਿਲੇ ਪਾਜ਼ੀਟਿਵ ਚੰਡੀਗੜ੍ਹ, 28 ਅਪ੍ਰੈਲ, 2020 : ਚੰਡੀਗੜ੍ਹ ਵਿਚ ਅੱਜ ਪੰਜ ਹੋਰ ਨਵੇਂ ਕੇਸ ਪਾਜ਼ੀਟਿਵ ਆਉਣ ਮਗਰੋਂ ਚੰਡੀਗੜ੍ਹ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 50 ਹੋ ਗਈ ਹੈ। ਪਿਛਲੇ ਦੋ ਦਿਨਾਂ ਵਿਚ ਹੀ 15 ਨਵੇਂ ਕੇਸ ਆਏ ਹਨ। ਦੈਨਿਕ ਭਾਸਕਰ ਦੀ ਇਕ ਰਿਪੋਰਟ ਮੁਤਾਬਕ ਮੰਗਲਵਾਰ ਜਿਹੜੇ ਨਵੇਂ ਕੇਸ ਆਏ ਹਨ, ਉਹਨਾਂ ਵਿਚ ਚਾਰ ਮਹਿਲਾਵਾਂ ਤੇ ਇਕ ਬਜ਼ੁਰਗ ਸ਼ਾਮਲ ਹੈ। ਇਹ ਸਾਰੇ ਸੈਕਟਰ 30 ਦੇ ਰਹਿਣ ਵਾਲੇ ਹਨ। ਇਹਨਾਂ ਸਾਰਿਆਂ ਨੂੰ ਪਹਿਲਾਂ ਹੀ ਘਰ ਵਿਚ ਇਕਾਂਤਵਾਸ ਵਿਚ ਰੱਖਿਆ ਹੋਇਆ ਸੀ। ਇਹਨਾਂ ਦੇ ਸੈਂਪਲ ਲਏ ਗਏ ਸਨ ਜਿਹਨਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
Total Responses : 265