← ਪਿਛੇ ਪਰਤੋ
ਨਵੀਂ ਦਿੱਲੀ, 28 ਅਪ੍ਰੈਲ 2020 - ਭਾਰਤ ਦੀ ਰਾਜਧਾਨੀ ਅੰਦਰ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ। ਤਾਜ਼ਾ ਕੇਸ ਨੀਤੀ ਆਯੋਗ ਤੋਂ ਆਇਆ ਹੈ ਜਿੱਥੋਂ ਦੇ ਇੱਕ ਅਧਿਕਾਰੀ ਦਾ ਕੋਰੋਨਾ ਪਾਜ਼ਿਟਿਵ ਆਇਆ ਹੈ। ਇਸ ਖ਼ਬਰ ਤੋਂ ਬਾਅਦ ਪੂਰੀ ਇਮਾਰਤ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਇਸਨੂੰ 2 ਦਿਨਾਂ ਲਈ ਸੀਲ ਕਰ ਦਿੱਤਾ ਗਿਆ। ਨੀਤੀ ਆਯੋਗ ਦੇ ਡਿਪਟੀ ਸਕੱਤਰ ਅਜੀਤ ਕੁਮਾਰ ਅਨੁਸਾਰ ਨੀਤੀ ਆਯੋਗ 'ਚ ਕੰਮ ਕਰਦੇ ਅਧਿਕਾਰੀਆਂ ਨੂੰ ਆਪੋ ਆਪਣੇ ਘਰਾਂ 'ਚ ਕੁਆਰੰਟੀਨ ਹੋਣ ਲਈ ਕਿਹਾ ਗਿਆ ਹੈ।
Total Responses : 265