ਹਰਿੰਦਰ ਨਿੱਕਾ
- ਜ਼ਿਲ੍ਹੇ ਦੀਆਂ ਹੋਰ 62 ਰਿਪੋਰਟਾਂ ਵੀ ਆਈਆਂ ਨੈਗੇਟਿਵ
ਬਰਨਾਲਾ, 28 ਅਪਰੈਲ 2020 - ਜ਼ਿਲ੍ਹੇ ਅੰਦਰ ਮੌਜੂਦਾ ਸਮੇਂ ਕੋਈ ਵੀ ਕੋਰੋਨਾ ਪਾਜ਼ੀਟਿਵ ਕੇਸ ਨਹੀਂ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਕਸਬੇ ਨਾਲ ਸਬੰਧਤ ਔਰਤ, ਜਿਸ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਮੌਤ ਹੋਈ ਹੈ, ਦੀ ਕੋਰੋਨਾ ਵਾਇਰਸ ਰਿਪੋਰਟ ਵੀ ਨੈਗੇਟਿਵ ਆਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਲਏ ਸੈਂਪਲਾਂ ਵਿਚੋਂ 321 ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿਚ ਅੱਜ ਆਈ 62 ਵਿਅਕਤੀਆਂ ਦੀ ਰਿਪੋਰਟ ਵੀ ਸ਼ਾਮਲ ਹੈ, ਜੋ ਨੈਗੇਟਿਵ ਹੈ। ਇਸ ਤੋਂ ਪਹਿਲਾਂ ਦੋ ਪਾਜ਼ੀਟਿਵ ਕੇਸਾਂ ਵਿਚੋਂ ਇਕ ਔਰਤ ਦੀ ਮੌਤ ਹੋ ਚੁੱਕੀ ਹੈ ਤੇ ਦੂਜੀ ਔਰਤ ਠੀਕ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ 53 ਸੈਂਪਲ ਹੋਰ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।