ਫਿਰੋਜ਼ਪੁਰ, 29 ਅਪ੍ਰੈਲ 2020 - ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਦੇ ਪਰਮਜੋਤ ਸਿੰਘ ਦੀਆਂ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਨਾਲ, ਉਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਲੁਧਿਆਣਾ ਦੇ ਸਵਰਗੀ ਏ ਸੀ ਪੀ ਅਨਿਲ ਕੁਮਾਰ ਕੋਹਲੀ ਜਿੰਨ੍ਹਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ ਨਾਲ ਗੰਨਮੈਨ ਵਜੋਂ ਡਿਊਟੀ ਨਿਭਾ ਰਹੇ ਨੂੰ ਵੀ ਕੋਰੋਨਾ ਹੋ ਗਿਆ ਸੀ, ਜਿਸ ਕਾਰਨ ਪਰਮਜੋਤ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਭਰਤੀ ਕੀਤਾ ਗਿਆ ਸੀ। ਪਰਮਜੋਤ ਸਿੰਘ ਦੇ ਸੰਪਰਕ ਵਿਚ ਆਏ 34 ਵਿਅਕਤੀਆਂ ਦੇ ਵੀ ਸੈਂਪਲ ਲਏ ਗਏ ਸਨ ਪਰ ਸਭ ਦੀਆਂ ਰਿਪੋਰਟ ਨੈਗੇਟਿਵ ਆਈਆਂ ਸਨ।
ਡਿਪਈ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਪਰਮਜੋਤ ਸਿੰਘ ਨੂੰ ਛੁੱਟੀ ਦੇਣ ਤੋਂ ਬਾਅਦ ਖੁਦ ਫੁੱਲ ਦੇ ਘਰ ਲਈ ਰਵਾਨਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹਾ ਇਸ ਟਾਈਮ ਕੋਰੋਨਾ ਮੁਕਤ ਜ਼ਿਲ੍ਹਿਆਂ ਵਿੱਚ ਸ਼ੁਮਾਰ ਹੋ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਜ਼ਿਲ੍ਹਾ ਵਾਸੀ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਹਰ ਰੂਲ ਦਾ ਪਾਲਣ ਕਰਨ।
ਇਸ ਮੌਕੇ ਪਰਮਜੋਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਭ ਡਾਕਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।