ਹਰਜਿੰਦਰ ਸਿੰਘ ਬਸਿਆਲਾ
- ਭਾਰਤ ਦੇ ਵਿਚ ਕਰੋਨਾ ਕਰਕੇ ਫਸੇ ਕੀਵੀਆਂ, ਪੀ. ਆਰਾਂ ਅਤੇ ਹੋਰਾਂ ਲਈ ਚਲਾਇਆ ਤੀਜਾ ਜਹਾਜ਼ ਕ੍ਰਾਈਸਟਚਰਚ ਉਤਰਿਆ
- ਯਾਤਰੀਆਂ ਨੂੰ 14 ਦਿਨਾਂ ਦੇ ਲਈ ਹੋਟਲਾਂ ਵਿਚ ਰੱਖਿਆ
- ਅੱਜ ਸੀ ਏਅਰ ਇੰਡੀਆ ਦੀ 80ਵੀਂ ਸਾਲਗਿਰਾ
ਔਕਲੈਂਡ, 1 ਮਈ 2020 - ਕੋਰੋਨਾ ਵਾਇਰਸ ਦੇ ਵਿਸ਼ਵ-ਵਿਆਪੀ ਕਹਿਰ ਨੇ ਦੁਨੀਆ ਦੀ ਆਰਥਿਕਤਾ ਦਾ ਅਤੇ ਜਨਜੀਵਨ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ। ਵਿਦੇਸ਼ੀ ਗਏ ਲੋਕ ਆਪਣੇ ਵਤਨ ਪਰਤਣ ਲਈ ਤਰਸ ਰਹੇ ਹਨ। ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪੱਕੇ ਵਸਨੀਕ ਬਹੁਤ ਸਾਰੇ ਦੇਸ਼ਾਂ ਸਮੇਤ ਭਾਰਤ ਵਿਚ ਵੀ ਫਸੇ ਸਨ। ਵਿਦੇਸ਼ ਮੰਤਰਾਲੇ ਨੇ ਤਿੰਨ ਵਿਸ਼ੇਸ਼ ਜਹਾਜ਼ ਚਲਾ ਕੇ ਇਨ੍ਹਾਂ ਨੂੰ ਵਤਨ ਵਾਪਿਸ ਲਿਆਉਣ ਦਾ ਪ੍ਰੋਗਰਾਮ ਉਲੀਕਿਆ ਸੀ। ਅੱਜ ਤੀਜਾ ਵਿਸ਼ੇਸ਼ ਜਹਾਜ ਦਿੱਲੀ ਹਵਾਈ ਅੱਡੇ ਤੋਂ ਕ੍ਰਾਈਸਟਚਰਚ ਸ਼ਹਿਰ ਪਹੁੰਚਿਆ।
ਮਿਲੀ ਜਾਣਕਾਰੀ ਮੁਤਾਬਿਕ ਇਸ ਦੇ ਵਿਚ ਕੁੱਲ 266 ਯਾਤਰੀ ਨਿਊਜ਼ੀਲੈਂਡ ਪਹੁੰਚੇ। ਜਿਨ੍ਹਾਂ ਵਿਚ 204 ਇਕਾਨਮੀ ਕਲਾਸ, 48 ਪ੍ਰੀਮੀਅਕ ਅਤੇ 14 ਕੁ ਬਿਜ਼ਨਸ ਕਲਾਸ ਵੀ ਸਨ। ਕਰੂਅ ਅਨੁਸਾਰ ਜਹਾਜ਼ ਦੀ ਸਮਰੱਥਾ 325 ਦੇ ਕਰੀਬ ਹੈ ਪਰ ਲੰਬੀ ਫਲਾਈਟ ਦੇ ਵਿਚ ਕੁੱਲ ਭਾਰ ਦਾ ਵੀ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਦਿੱਲੀ ਤੋਂ ਇਹ ਜਹਾਜ ਤੜਕੇ 2 ਵਜੇ ਚੱਲ ਪੈਣਾ ਸੀ, ਪਰ ਇਕ ਯਾਤਰੀ ਦੀ ਸਿਹਤ ਉਤੇ ਉਨ੍ਹਾਂ ਨੂੰ ਸ਼ੱਕ ਪੈਣ ਕਰਕੇ ਕੁਝ ਮਸਲਾ ਹੋ ਗਿਆ ਅਤੇ ਜਹਾਜ਼ 3 ਵਜੇ (ਭਾਰਤ ਸਮਾਂ) ਉਡਿਆ ਤੇ ਰਾਤ 11 ਵਜੇ ਕੇ 10 ਮਿੰਟ (ਨਿਊਜ਼ੀਲੈਂਡ ਸਮਾਂ) 'ਤੇ ਉਤਰਿਆ। ਪੰਜਾਬ ਤੋਂ ਆਏ ਇਸ ਪਤੀ, ਪਤਨੀ ਅਤੇ ਛੋਟੇ ਬੱਚੇ ਨੂੰ ਆਖਿਰ ਉਤਾਰ ਦਿੱਤਾ ਗਿਆ। ਉਨ੍ਹਾਂ ਨੂੰ ਆਪਣੇ ਖਰਚੇ ਉਤੇ ਹੋਟਲ ਰਹਿਣਾ ਪਿਆ ਅਤੇ ਪੰਜਾਬ ਜਾਣ ਦਾ ਪ੍ਰਬੰਧ ਕਰਨਾ ਪਿਆ। ਇਸ ਜੋੜੇ ਨੇ ਰੋਅ-ਰੋਅ ਤਰਲਾ ਵੀ ਪਾਇਆ ਪਰ....ਨਹੀਂ ਸੁਣੀ ਗਈ। ਨਵੀਂ ਦਿੱਲੀ ਸਥਿਤ ਡਿਪਟੀ ਹਾਈ ਕਮਿਸ਼ਨਰ ਇਰੇਨ ਡਨਕਨ ਵੀ ਫਲਾਈਟ ਜਾਣ ਤੱਕ ਏਅਰਪੋਰਟ ਉਤੇ ਆਪਣੇ ਅਮਲੇ ਨਾਲ ਲੱਗੀ ਰਹੀ।
ਲੈਂਡਿਗ ਦੇ ਬਾਅਦ ਹੋਟਲ ਪਹੁੰਚਣ ਤੱਕ 3 ਘੰਟੇ ਦਾ ਸਮਾਂ ਲੱਗਾ। ਛੋਟੇ-ਛੋਟੇ ਗਰੁੱਪਾਂ ਦੇ ਵਿਚ ਯਾਤਰੀਆਂ ਨੂੰ ਇਮੀਗ੍ਰੇਸ਼ਨ ਅਤੇ ਕਸਟਮ ਦੇ ਲਈ ਭੇਜਿਆ ਗਿਆ। ਜਿਥੋਂ ਫਿਰ ਤੁਹਾਡੀ ਸਿਹਤ ਜਾਂਚ ਹੋਣ ਉਪਰੰਤ ਤੁਹਾਨੂੰ ਬੱਸਾਂ ਦੇ ਰਾਹੀਂ ਹੋਟਲਾਂ ਵਿਚ ਪਹੁੰਚਾਇਆ ਗਿਆ। ਹੋਟਲ ਦੇ ਵਿਚ ਸਿਹਤ ਸਟਾਫ ਅਤੇ ਪੁਲਿਸ ਦਾ ਸਟਾਫ ਮੌਜੂਦ ਹੈ। ਖਾਣਾ-ਪੀਣਾ ਹੋਟਲ ਦਾ ਹੈ ਅਤੇ 14 ਦਿਨਾਂ ਬਾਅਦ ਲੋਕ ਆਪਣੇ ਘਰੀਂ ਜਾ ਸਕਣਗੇ ਪਰ ਸਰਟੀਫਿਕਟੇ ਸਿਹਤ ਸਟਾਫ ਦੇਵੇਗਾ।
ਬਾਕੀਆਂ ਦਾ ਕੀ ਬਣੇਗਾ: ਭਾਰਤ ਦੇ ਵਿਚ ਅਜੇ ਵੀ ਕਰੋਨਾ ਵਾਇਰਸ ਕਰਕੇ ਰਹਿ ਗਏ ਭਾਰਤੀਆਂ ਦੀ ਗਿਣਤੀ ਚੌਖੀ ਹੈ। ਵੱਟਸਅੱਪ ਗਰੁੱਪਾਂ ਦੇ ਵਿਚ ਲੋਕ ਆਪਸੀ ਗੱਲਬਾਤ ਕਰਦੇ ਹਨ ਅਤੇ ਜਲਦੀ ਤੋਂ ਜਲਦੀ ਨਿਊਜ਼ੀਲੈਂਡ ਆਉਣਾ ਚਾਹੁੰਦੇ ਹਨ। ਨਿਊਜ਼ੀਲੈਂਡ ਸਰਕਾਰ ਵੱਲੋਂ ਪਹਿਲਾਂ ਦੋ ਵਾਰ ਈ. ਓ. ਆਈ. ਖੋਲ੍ਹ ਕੇ ਲੋਕਾਂ ਦੀ ਗਿਣਤੀ ਆਦਿ ਚੈਕ ਕੀਤੀ ਗਈ। ਸਰਕਾਰ ਦੇ ਅੰਦਾਜ਼ੇ ਤੋਂ ਕਿਤੇ ਜਿਆਦਾ ਲੋਕ ਵਾਪਿਸ ਆਉਣਾ ਚਾਹੁੰਦੇ ਹਨ ਜਿਸ ਕਰਕੇ ਇਹ ਗਿਣਤੀ ਵਧਦੀ ਹੀ ਚਲੀ ਗਈ। ਇਸ ਸੀਟਾਂ ਦੀ ਅਲਾਟਮੈਂਟ ਵਾਸਤੇ ਕ੍ਰੈਡਿਟ ਕਾਰਡ ਨਾਲ ਪੈਸੇ ਦੇਣ ਦੀ ਸਲਾਹ ਦਿੱਤੀ ਗਈ। ਗਰੁੱਪਾਂ ਦੇ ਵਿਚ ਹਾਈ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਭਾਵ ਅਜੇ ਇਹੀ ਲਗਦਾ ਹੈ ਕਿ ਤੁਰੰਤ ਅਜੇ ਹੋਰ ਵਿਸ਼ੇਸ਼ ਫਲਾਈਟ ਦੀ ਤਿਆਰੀ ਨਹੀਂ ਹੈ ਹੋ ਸਕਦਾ ਹੈ ਸਰਕਾਰ ਦੁਬਾਰਾ ਗਿਣਤੀ ਚੈਕ ਕਰਕੇ ਕੁਝ ਕਰੇ। ਏਅਰ ਕਰੂਅ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਇੰਡੀਆ ਦਾ ਕੁਝ ਹਿਸਿਆ ਚੋਂ ਟਰਾਂਪੋਰਟ ਹੋਣ ਕਰਕੇ ਇਕ ਜਹਾਜ਼ ਹੋਰ ਚਲਾਇਆ ਜਾ ਸਕਦਾ ਪਰ ਮਰਜ਼ੀ ਸਰਕਾਰ ਦੀ ਹੈ।
ਹੁਣ ਲੋੜ ਹੈ ਆਪਣੇ ਰਾਜਨੀਤਕ ਲੋਕ ਅਜਿਹੀ ਰਿਪੋਰਟ ਪੇਸ਼ ਕਰਨ ਕਿ ਸਰਕਾਰ ਨੂੰ ਲੱਗੇ ਕਿ ਵਿਦੇਸ਼ੀਂ ਗਏ ਕਾਮੇ, ਕੀਵੀ, ਅਤੇ ਹੋਰ ਲੋਕਾਂਦੇ ਪਰਿਵਾਰਕ ਮੈਂਬਰ ਜਿਹੜੇ ਲਾਕ ਡਾਊ੍ਵਨ ਕਰਕੇ ਫਸ ਗਏ ਹਨ ਉਨ੍ਹਾਂ ਲਈ ਜਿੰਨੀਆ ਵੀ ਫਲਾਈਟਾਂ ਚਲਾਉਣ ਦੀ ਲੋੜ ਪਵੇ, ਉਹ ਚਲਾਈਆਂ ਜਾਣ। ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਵੱਡੀਆਂ ਉਮਰਾਂ ਵਾਲੇ ਹਨ ਅਤੇ ਉਨ੍ਹਾਂ ਦਾ ਹੁਣ ਭਾਰਤ ਵਿਚ ਰਹਿਣਾ ਔਖਾ ਹੋਇਆ ਪਿਆ ਹੈ।
ਸਾਰੇ ਕਰੂਅ ਮੈਂਬਰ ਕਿਸੇ ਤਰਾਂ ਦੇ ਰਿਸਕ ਤੋਂ ਪਰ੍ਹੇ ਹੋ ਕੇ ਆਪਣੇ ਇੰਡੀਆ ਵਸਦੇ ਕੀਵੀ ਪਰਿਵਾਰਾਂ ਨੂੰ ਲੈਣ ਵਾਸਤੇ ਵਲੰਟੀਅਰਲੀ ਡਿਊਟੀ ਲਗਵਾ ਕੇ ਆਏ ਸਨ। ਅੱਜ 6 ਪਾਇਲਟ ਅਤੇ 14 ਹੋਰ ਸਟਾਫ ਮੈਂਬਰ ਸਨ। ਅੱਜ ਏਅਰ ਨਿਊਜ਼ੀਲੈਂਡ ਦੀ ਇਹ ਵਿਸ਼ੇਸ਼ ਯਾਤਰਾ ਇਕ ਤਰ੍ਹਾਂ ਨਾਲ ਇਤਿਹਾਕ ਯਾਤਰੋ ਹੋ ਨਿਬੜੀ ਕਿਉਂਕ ਅੱਜ ਏਅਰ ਨਿਊਜ਼ੀਲੈਂਡ ਆਪਣੀ 80ਵੀਂ ਸਾਲਿਗਿਰਾ ਮਨਾ ਰਿਹਾ ਸੀ।