ਪਟਿਆਲਾ : 24 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ਿਟਿਵ
ਪਟਿਆਲਾ 1 ਮਈ , 2020 : ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕੱਲ ਲਏ 146 ਸੈਂਪਲ ਜਿਹਨਾਂ ਵਿਚ ਗੁਰੂਦੁਆਰਾ ਦੁਖਨਿਵਾਰਨ ਸਹਿਬ ਵਿਖੇ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਏ 95 ਸ਼ਰਧਾਲੂ ਸਮੇਤ ਬੱਸ ਸਟਾਫ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲੈ ਕੇ ਕੋਵਿਡ ਜਾਂਚ ਲਏ ਭੇਜੇ ਗਏ ਸਨ ਵੀ ਸ਼ਾਮਲ ਸਨ,ਦੀ ਲੈਬ ਤੋਂ ਪ੍ਰਾਪਤ ਰਿਪੋਰਟਾ ਅਨੁਸਾਰ 24 ਕੋਵਿਡ ਪਾਜ਼ਿਟਿਵ ਪਾਏ ਗਏ ਹਨ ਅਤੇ ਇਹ ਸਾਰੇ ਹੀ ਤਖਤ ਸ਼੍ਰੀ ਹਜੂਰ ਸਾਹਿਬ ਨਾਲ ਤੋਂ ਵਾਪਸ ਆਏ ਹਨ ਨਾਲ ਸਬੰਧਤ ਹਨ ਅਤੇ 122 ਸੈਂਪਲਾ ਦੀ ਰਿਪੋਰਟ ਨੈਗੇਟਿਵ ਹੈ ।ਉਨ੍ਹਾਂ ਦੱਸਿਆ ਕਿ ਪਾਜ਼ਿਟਿਵ ਆਏ ਸਾਰੇ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਜਾਵੇਗਾ ਅਤੇ ਬਾਕੀਆਂ ਨੂੰ ਫਿਲਹਾਲ ਗੁਰੂਦੁਆਰਾ ਦੁਖਨਿਵਾਰਨ ਸਹਿਬ ਵਿਖੇ ਹੀ ਇਕਾਂਤਵਾਸ ਵਿਚ ਰੱਖਿਆ ਜਾਵੇਗਾ।
ਡਾ. ਮਲਹੋਤਰਾ ਨੇਂ ਕਿ ਬੀਤੀ ਰਾਤ ਦੇਰ ਨੂੰ ਪ੍ਰਾਪਤ ਹੋਈ ਰਾਜਪੁਰਾ ਦੇ ਸਤ ਨਰਾਇਣ ਮੰਦਰ ਦੇ ਨਜਦੀਕ ਰਹਿਣ ਵਾਲਾ 63 ਸਾਲਾ ਵਿਅਕਤੀ ਜੋ ਕਿ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ਼ ਹੈ,ਦੀ ਪੀ.ਜੀ.ਆਈ.ਤੋ ਆਈ ਰਿਪੋਰਟ ਅਨੁਸਾਰ ਕੋਵਿਡ ਪਾਜ਼ਿਟਿਵ ਪਾਈ ਗਈ ਹੈ । ਉਹਨਾਂ ਦੱਸਿਆਂ ਕਿ ਅੱਜ ਰਾਜਪੁਰਾ ਵਿਚ 16 ਸੈਂਪਲ ਇਸ ਵਿਅਕਤੀ ਦੇ ਨੇੜੇ ਦੇ ਸੰਪਰਕ ਵਾਲੇ ਅਤੇ ਹਾਈ ਰਿਸਕ ਕੇਸ ਸਮੇਤ ਕੁੱਲ 19 ਸੈਂਪਲ ਕੋਵਿਡ ਜਾਂਚ ਲਈ ਲਏ ਗਏ ਹਨ ।ਉਹਨਾਂ ਦੱਸਿਆਂ ਕਿ ਅੱਜ ਜਿਲੇ ਦੇ ਵੱਖ ਵੱਖ ਥਾਂਵਾ ਤੋਂ ਕਰੋਨਾ ਦੀ ਜਾਂਚ ਲਈ ਕੁੱਲ 74 ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਉਹਨਾ ਦੱਸਿਆਂ ਕਿ ਬਾਹਰੀ ਰਾਜਾਂ ਤੋਂ ਆ ਰਹੇ ਲੋਕਾਂ ਨੂੰ ਸਕੁਲਾ/ਕਾਲਜਾ ਵਿਚ ਬਣਾਈ ਸਰਕਾਰੀ ਕੁਆਰਨਟੀਨ ਫੈਸੀਲਿਟੀ ਵਿਚ ਰੱਖਿਆ ਜਾ ਰਿਹਾ ਹੈ ਜਿਥੇ ਕਿ ਏਰੀਏ ਦੇ ਸਬੰਧਤ ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਵੱਲੋ ਇਹਨਾਂ ਦੀ ਸਕਰੀਨਿੰਗ ਦੇ ਨਾਲ ਨਾਲ ਇਹਨਾਂ ਨੂੰ ਬਿਮਾਰੀ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।