- ਬਾਕਿਆਂ ਦੀ ਸੈਂਪਲਿੰਗ ਜਾਰੀ
- ਲਏ ਗਏ ਸੈਂਪਲਾਂ ਵਿਚੋਂ 95 ਵਿਅਕਤੀਆਂ ਦੀਆਂ ਰਿਪੋਰਟਾਂ ਆਈਆਂ
- 70 ਵਿਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਅਤੇ 25 ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ
ਫਿਰੋਜ਼ਪੁਰ 1 ਮਈ 2020 : ਡਿਪਟੀ ਕਮਿਸ਼ਨਰ ਸ੍ਰ; ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ ਬਾਹਰੋਂ ਕੁੱਲ 447 ਵਿਅਕਤੀ ਆਏ ਹਨ, ਜਿੰਨਾਂ ਵਿਚੋਂ 242 ਮਹਾਰਾਸ਼ਟਰ, 109 ਜੈਸਲਮੇਰ ਸਮੇਤ ਬਾਕੀ ਹੋਰ ਕਈ ਥਾਵਾਂ ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਵਿਅਕਤੀਆਂ ਨੂੰ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਕੁਆਰਨਟਾਈਨ ਕੀਤਾ ਗਿਆ ਹੈ ਅਤੇ ਕੁਆਰਨਟਾਈਨ ਕੀਤੇ ਵਿਅਕਤੀਆਂ ਵਿਚੋਂ ਹੁਣ ਤੱਕ 347 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਅਤੇ ਬਾਕੀ ਵਿਅਕਤੀਆਂ ਦੀ ਸੈਂਪਲਿੰਗ ਜਾਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਉਨ੍ਹਾਂ ਵਿਚੋਂ 95 ਵਿਅਕਤੀਆਂ ਦੀ ਰਿਪੋਰਟ ਆ ਚੁੱਕੀ ਹੈ ਅਤੇ ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 95 ਵਿਅਕਤੀਆਂ ਵਿਚੋਂ 70 ਵਿਅਕਤੀਆਂ ਦੀ ਕੋਰੋਨਾ ਰਿੋਪਰਟ ਨੈਗੇਟਿਵ ਆਈ ਹੈ ਅਤੇ 25 ਵਿਅਕਤੀਆਂ ਦੀ ਕੋਰੋਨਾ ਰਿੋਪਰਟ ਪੋਜ਼ਿਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੋਜ਼ਿਟਿਵ ਰਿਪੋਰਟਾਂ ਵਿਚੋਂ 19 ਵਿਅਕਤੀ ਮਹਾਰਾਸ਼ਟਰ ਤੋਂ ਅਤੇ 6 ਵਿਅਕਤੀ ਜੈਸਲਮੇਲ ਤੋਂ ਆਏ ਹਨ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਬਾਹਰ ਦੇ ਸੂਬੇ ਤੋਂ ਆਉਂਦਾ ਹੈ ਤਾਂ ਉਸ ਨੂੰ ਕੁਆਰਨਟਾਈਨ ਕਰਨਾ ਲਾਜ਼ਮੀ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕੋਰੋਨਾ ਦੀ ਰੋਕਥਾਮ ਲਈ ਉਹ ਆਪਣ ਘਰਾਂ ਵਿਚ ਹੀ ਬਣੇ ਰਹਿਣ ਤੇ ਕਰਫਿਊ ਦੀ ਪਾਲਨਾ ਕਰਨ।