← ਪਿਛੇ ਪਰਤੋ
- 5 ਮਾਮਲੇ ਨੰਦੇੜ ਸਾਹਿਬ ਤੋਂ, ਇੱਕ ਜਵਾਹਰਪੁਰ ਤੋਂ ਐਸ.ਏ.ਐਸ. ਨਗਰ, 1 ਮਈ 2020 - ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ ਛੇ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਗਿਣਤੀ 92 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ ਛੇ ਮਾਮਲਿਆਂ ਵਿਚੋਂ ਪੰਜ ਸ਼ਰਧਾਲੂ ਹਨ ਜੋ ਨਾਂਦੇੜ ਤੋਂ ਵਾਪਸ ਪਰਤੇ ਹਨ ਜਦਕਿ ਇੱਕ ਪਿੰਡ ਜਵਾਹਰਪੁਰ ਦਾ ਰਹਿਣ ਵਾਲਾ ਹੈ ਅਤੇ ਮਲਕੀਤ ਸਿੰਘ ਦਾ ਪੁੱਤਰ ਹੈ ਜੋ ਕਿ ਨੈਗਟਿਵ ਟੈਸਟ ਕੀਤੇ ਜਾਣ ਤੋਂ ਬਾਅਦ ਕੁਆਰੰਟੀਨ ਤੋਂ ਗੁਜ਼ਰ ਰਿਹਾ ਹੈ। ਕੁਆਰੰਟੀਨ ਅਧੀਨ ਵੱਖ-ਵੱਖ ਵਿਅਕਤੀਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਡੀ.ਸੀ. ਨੇ ਕਿਹਾ ਕਿ ਹੁਣ ਤੱਕ 2488 ਵਿਅਕਤੀਆਂ ਨੇ ਸਫਲਤਾ ਪੂਰਵਕ ਕੁਆਰੰਟੀਨ ਅਵਧੀ ਮੁਕੰਮਲ ਕਰ ਲਈ ਹੈ ਜਦਕਿ 745 ਹਾਲੇ ਵੀ ਕੁਆਰੰਟੀਨ ਅਵਧੀ ਅਧੀਨ ਹਨ।
Total Responses : 265