ਗ੍ਰਹਿ ਮੰਤਰਾਲੇ ਨੇ ਦੇਸ਼ ਭਰ 'ਚ ਲਾਕ ਡਾਊਨ ਵਧਾਉਣ ਦੇ ਜਾਰੀ ਕੀਤੇ ਹੁਕਮ, ਜਾਣੋਂ ਕੀ ਹਨ ਵੇਰਵੇ
ਨਵੀਂ ਦਿੱਲੀ, 1 ਮਈ, 2020 : ਗ੍ਰਹਿ ਮੰਤਰਾਲੇ ਨੇ 4 ਮਈ ਤੋਂ ਬਾਅਦ ਲਾਕ ਡਾਊਨ ਹੋਰ ਦੋ ਹਫਤੇ ਵਧਾਉਣ ਲਈ ਹੁਕਮ ਜਾਰੀ ਕਰ ਦਿੱਤਾ ਹੈ। ਮੌਜੂਦਾ ਲਾਕ ਡਾਊਨ ਦਾ ਸਮਾਂ 3 ਮਈ ਨੂੰ ਖਤਮ ਹੋ ਰਿਹਾ ਹੈ। ਜਾਰੀ ਹੁਕਮਾਂ ਮੁਤਾਬਕ ਵਿਸਥਾਰਿਤ ਸਮੀਖਿਆ ਤੇ ਨਜ਼ਰਸਾਨੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਲਾਕ ਡਾਊਨ 4 ਮਈ ਤੋਂ ਬਾਅਦ ਦੋ ਹਫਤੇ ਲਈ ਹੋਰ ਵਧਾ ਦਿੱਤਾ ਜਾਵੇ।
ਰੈਡ ਜ਼ੋਨ ਤੇ ਕੰਟੇਨਮੈਂਟ ਇਲਾਕਿਆਂ ਦੇ ਬਾਹਰ ਸਾਈਕਲ ਰਿਕਸ਼ਾ, ਆਟੋ ਰਿਕਸ਼ਾ, ਟੈਕਸੀਆਂ ਜਾਂ ਕੈਬ, ਅੰਤਰ ਜ਼ਿਲਾ ਜਾਂ ਜ਼ਿਲੇ ਦੇ ਅੰਦਰ ਬੱਸਾਂ ਚਲਾਉਣ ਦੀ ਮਨਾਹੀ ਹੋਵੇਗੀ ਤੇ ਨਾਈ ਦੀਆਂ ਦੁਕਾਨਾਂ, ਸਪਾਸ ਤੇ ਸੈਲੂਨ ਵੀ ਬੰਦ ਰਹਿਣਗੇ। ਹਵਾਈ, ਰੇਲ, ਮੈਟਰੋ ਤੇ ਬੱਸਾਂ ਰਾਹੀਂ ਆਵਾਜਾਈ ਦੀ ਮਨਾਹੀ ਹੋਵੇਗੀ। ਇਸੇ ਤਰਾਂ ਸਕੂਲ, ਕਾਲਜ ਤੇ ਹੋਰ ਵਿਦਿਅਕ ਸੰਸਥਾਵਾਂ ਜਾਂ ਕੋਚਿੰਗ ਸੈਂਟਰ ਖੋਲਣ ਦੀ ਵੀ ਮਨਾਈ ਹੋਵੇਗੀ। ਇਹ ਫੈਸਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਇਕ ਬਾਅਦ ਆ ਰਹੇ ਹਨ।
ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰੋ :
https://drive.google.com/file/d/1Lca8sqDEcKqa4amnXM92oMAeT4df_1tI/view?usp=sharing