ਸੈਂਪਲ ਲੈਣ ਵਾਲੀ ਟੀਮ ਦੇ ਮੈਂਬਰ ਹੋਏ ਬੇਹੋਸ਼
ਫ਼ਿਰੋਜ਼ਪੁਰ, 2 ਮਈ, 2020 : ਫਿਰੋਜ਼ਪੁਰ ਜ਼ਿਲ੍ਹੇ ਅਧੀਨ ਪਿੰਡ ਲੱਲੇ ਵਿਖੇ ਪੈਂਦੇ ਰਾਧਾ ਸੁਆਮੀ ਡੇਰੇ ਚ ਇਕਾਂਤਵਾਸ ਕੀਤੇ ਸਵਾ ਸੌ ਦੇ ਕਰੀਬ ਵਿਅਕਤੀਆਂ ਦੇ ਕੋਰੋਨਾ ਵਾਇਰਸ ਸਬੰਧੀ ਟੈੱਸਟ ਲੈਣ ਗਈ ਸਿਹਤ ਵਿਭਾਗ ਦੀ 4 ਮੈਡੀਕਲ ਅਫ਼ਸਰਾਂ ਦੀ ਅਗਵਾਈ ਵਾਲੀ ਟੀਮ ਦੀ ਹਾਲਤ ਵਿਗੜ ਗਈ ਜਿਨ੍ਹਾਂ ਵਿਚੋਂ 3 ਮੈਂਬਰ ਜਿਨ੍ਹਾਂ ਚ ਇਕ ਲੈਬ ਟੈਕਨੀਸ਼ੀਅਨ ਅਤੇ 2 ਮਲੇਰੀਆ ਵਰਕਰ ਬੇਹੋਸ਼ ਹੋ ਗਏ। ਹਾਲਤ ਥੋੜ੍ਹੇ ਵਿਗੜਨ ‘ਤੇ ਟੀਮ 60 ਦੇ ਕਰੀਬ ਸੈਂਪਲ ਲੈ ਕੇ ਅੱਧ ਵਿਚਕਾਰੀਓ ਵਾਪਸ ਪਰਤ ਆਈ। ਬੇਹੋਸ਼ ਵਰਕਰਾਂ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਅਤੇ ਫਿਰੋਜ਼ਸ਼ਾਹ ਅੰਦਰ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।