ਦਿਨੇਸ਼ ਰਿਸ਼ੀ
ਗੁਰਦਾਸਪੁਰ, 2 ਮਈ 2020 - ਗੁਰਦਾਸਪੁਰ ਵਿਖੇ ਇੱਕ ਨਵਾਂ ਕੋਰੋਨਾ ਪਾਜ਼ੀਟਿਵ ਮਰੀਜ਼ ਪਾਇਆ ਗਿਆ ਹੈ। ਜਿਸ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 4 ਤੋਂ ਵੱਧ ਕੇ 5 ਹੋ ਚੁੱਕੀ ਹੈ।
ਹਾਲਾਂ ਕਿ ਨਵਾਂ ਮਰੀਜ਼ ਜ਼ਿਲ੍ਹੇ ਤੋਂ ਬਾਹਰ ਹੈ ਅਤੇ ਫ਼ਿਲਹਾਲ ਮੁਹਾਲੀ ਵਿਖੇ ਆਪਣਾ ਇਲਾਜ ਕਰਵਾ ਰਿਹਾ ਹੈ ।
ਓਥੇ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਜ਼ੀਟਿਵ ਪਾਏ ਗਏ ਮਰੀਜ਼ ਦੀ ਪਹਿਚਾਣ 68 ਸਾਲ ਬਜ਼ੁਰਗ ਵਜੋਂ ਕੀਤੀ ਹੈ। ਜੋ ਕਿ ਜ਼ਿਲ੍ਹੇ ਦੇ ਕਸਬਾ ਕਾਦੀਆਂ ਦੇ ਕ੍ਰਿਸ਼ਨਾ ਨਗਰ ਮੁਹੱਲੇ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਲਾਤ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਹਾਲਤਾਂ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।