ਅੰਮ੍ਰਿਤਸਰ ਦੀ ਡਾਕਟਰ ਨੇ ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ ਲਗਾਏ, ਸੁਣਾਏ ਇਹ ਮਸਲੇ
ਅੰਮ੍ਰਿਤਸਰ, 3 ਮਈ, 2020 : ਅੰਮ੍ਰਿਤਸਰ ਦੀ ਇਕਲੌਤੀ ਮਾਈਕਰੋ ਬਾਇਓਲਾਜਿਸਟ ਡਾ. ਬੇਬੀਕਾ ਮਹਿੰਦਰੂ ਨੇ ਪੰਜਾਬ ਸਰਕਾਰ 'ਤੇ ਡਾਕਟਰਾਂ ਨੂੰ ਲੋੜੀਂਦਾ ਸਾਜ਼ੋ ਸਮਾਨ ਨਾ ਦੇਣ ਤੇ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲਗਾਏ ਹਨ।
ਨਿਊਜ਼ 18 ਦੀ ਇਕ ਰਿਪੋਰਟ ਮੁਤਾਬਕ ਡਾ. ਬੇਬੀਕਾ ਮਹਿੰਦਰੂ ਨੇ ਦੱਸਿਆ ਕਿ ਉਹ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਟੈਸਟਿੰਗ ਕਰ ਰਹੇ ਹਨ ਪਰ ਐਸਾ ਕੰਮ ਕਰਦਿਆਂ ਉਹਨਾਂ ਨੂੰ ਪੀ ਪੀ ਈ ਕਿੱਟਾਂ ਤੇ ਹੋਰ ਸਮਾਨ ਦਿੱਤਾ ਨਹੀਂ ਜਾਂਦਾ ਅਤੇ ਜੇਕਰ ਦਿੱਤਾ ਜਾਂਦਾ ਹੈ ਤਾਂ ਉਹ ਬਹੁਤ ਘਟੀਆ ਕਵਾਲਟੀ ਦਾ ਮਿਲਦਾ ਹੈ। ਉਹਨਾਂ ਦੱਸਿਆ ਕਿ ਬਜਾਏ ਡਾਕਟਰੀ ਸਾਜ਼ੋ ਸਮਾਨ ਦੇਣ ਦੇ ਉਹਨਾਂ ਨੂੰ ਫਾਰਮ ਫੋਟੋਸਟੇਟ ਕਰਵਾਉਣ ਦਾ ਕੰਮ ਸੌਂਪ ਦਿੱਤਾ ਜਾਂਦਾ ਹੈ ਤੇ ਖਜੱਲ ਖੁਆਰ ਕੀਤਾ ਜਾਂਦਾ ਹੈ।
ਡਾ. ਮਹਿੰਦਰੂ ਨੇ ਦੱਸਿਆ ਕਿ ਜਿਸ ਦਿਨ ਉਹ ਬੇਹੋਸ਼ ਹੋ ਕੇ ਡਿੱਗ ਗਏ ਸਨ, ਉਸ ਦਿਨ ਵੀ ਉਹ ਲਗਾਤਾਰ ਕੰਮ ਕਰ ਰਹੇ ਸਨ। ਉਹਨਾਂ ਨੂੰ ਪੀ ਪੀ ਈ ਕਿੱਟ ਦਿੱਤੀ ਗਈ ਉਹ ਬਹੁਤ ਘਟੀਆ ਕਿਸਮ ਦਾ ਸੀ ਤੇ ਮਾਸਕ ਤੇ ਸਰਜੀਕਲ ਕੈਪ ਆਦਿ ਨਹੀਂ ਦਿੱਤੇ ਗਏ। ਉਸ ਦਿਨ ਉਹ ਬੇਹੋਸ਼ ਹੋ ਕੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਵਿਚ ਹੀ ਡਿੱਗ ਪਏ ਸਨ ਪਰ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਨਾ ਹੀ ਕੋਈ ਮਿਲਣ ਆਇਆ।
ਉਹਨਾਂ ਇਹ ਵੀ ਦੱਸਿਆ ਕਿ ਜਦੋਂ ਅਸੀਂ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਦੇ ਹਾਂ ਤਾਂ ਸਾਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਚਾਰਜਸ਼ੀਟ ਕਰ ਦਿੱਤਾ ਜਾਵੇਗਾ ਤੇ ਤੁਹਾਡੇ 'ਤੇ ਐਫ ਆਈ ਆਰ ਦਰਜ ਕਰਵਾਈ ਜਾਵੇਗੀ। ਉਹਨਾਂ ਕਿਹ ਕਿ ਅਸੀਂ ਸਰਕਾਰ ਅਤੇ ਲੋਕਾਂ ਦੇ ਮੁਲਾਜ਼ਮ ਹਾਂ, ਕਿਸੇ ਇਕ ਵਿਅਕਤੀ ਵਿਸ਼ੇਸ਼ ਦੇ ਮੁਲਾਜ਼ਮ ਨਹੀਂ ਹਾਂ। ਉਹਨਾਂ ਇਹ ਵੀ ਦੱਸਿਆ ਕਿ ਇਕਾਂਤਵਾਸ ਕੇਂਦਰ ਇਕ ਥਾਂ 'ਤੇ ਨਾ ਬਣਾ ਕੇ ਵੱਖ ਵੱਖ ਥਾਵਾਂ 'ਤੇ ਬਣਾਉਣ ਕਾਰਨ ਵੀ ਕਈ ਮੁਸ਼ਕਿਲਾਂ ਦਰਪੇਸ਼ ਹਨ। ਉਹਨਾਂ ਇਹ ਵੀ ਦੱਸਿਆ ਕਿ ਏ ਅਤੇ ਬੀ ਦੋ ਟੀਮਾਂ ਹੀ ਬਣਾਈਆਂ ਗਈਆਂ ਹਨ ਜਿਸ ਵਿਚ ਤਿੰਨ ਤਿੰਨ ਮੈਂਬਰ ਹਨ ਤੇ ਦਰਜਾ ਚਾਰ ਮੁਲਾਜ਼ਮ ਨਹੀਂ ਹਾਂ। ਉਹਨਾਂ ਕਿਹਾ ਕਿ ਹੋਰ ਟੀਮਾਂ ਬਣਾਉਣ ਦੀ ਸਾਡੀ ਬੇਨਤੀ ਵੀ ਕੋਈ ਸੁਣਨ ਲਈ ਤਿਆਰ ਨਹੀਂ ਹੈ।
ਉਹਨਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਡਾਕਟਰਾਂ ਤੇ ਪੈਰਾ ਮੈਡੀਕਲ ਲਈ ਕੋਈ ਸਹੂਲਤ ਤੇ ਸਮਾਨ ਨਹੀਂ ਦਿੱਤਾ ਜਾ ਰਿਹਾ ਅਤੇ ਸਿਰਫ ਸਮਾਜ ਸੇਵੀ ਸੰਸਥਾਵਾਂ ਦੇ ਬਲਬੂਤੇ ਕੰਮ ਚਲ ਰਿਹਾ ਹੈ।