ਕੈਨੈਡਾ: “ਆਵਰ ਗਲੋਬਲ ਵਿਲੇਜ” ਨੇ ਫੈਬਰਿਕ ਮਾਸਕ ਬਣਾਉਣ ਦਾ ਦਾ ਬੀੜਾ ਚੁੱਕਿਆ
ਹਰਦਮ ਮਾਨ
ਸਰੀ, 4 ਮਈ 2020- ਸਮੇਂ ਸਮੇ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ, ਉਸਾਰੂ ਸੱਭਿਆਚਾਰ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ, ਨਸ਼ਿਆਂ ਤੋਂ ਦੂਰ ਰੱਖਣ ਲਈ ਉਪਰਾਲੇ ਕਰ ਰਹੀ ਸਰੀ ਦੀ ਸੰਸਥਾ “ਆਵਰ ਗਲੋਬਲ ਵਿਲੇਜ” ਨੇ ਕੋਰੋਨਾ ਕਹਿਰ ਦੇ ਦਿਨਾਂ ਵਿਚ ਭਾਈਚਾਰੇ ਦੇ ਸਹਿਯੋਗ ਨਾਲ ਫੈਬਰਿਕ ਮਾਸਕ ਤਿਆਰ ਕਰਨ ਦਾ ਬੀੜਾ ਚੁੱਕਿਆ ਹੈ। ਇਹ ਮਾਸਕ ਕਮਿਊਨਿਟੀ ਵਾਲੰਟੀਅਰਾਂ, ਬਜ਼ੁਰਗਾਂ ਅਤੇ ਲੋੜਵੰਦਾਂ ਨੂੰ ਮੁਖ਼ਤ ਪ੍ਰਦਾਨ ਕੀਤੇ ਜਾਣਗੇ।
ਆਵਰ ਗਲੋਬਲ ਵਿਲੇਜ ਦੇ ਮੁੱਖ ਬੁਲਾਰੇ ਮੀਰਾ ਗਿੱਲ ਨੇ ਕਿਹਾ ਹੈ ਕਿ ਕੈਨੇਡੀਅਨ ਸਮਾਜ ਹੁਣ ਇਕ ਦੌਰ ਵਿਚ ਸ਼ਾਮਲ ਹੋਣ ਜਾ ਰਿਹਾ ਹੈ ਜਿੱਥੇ ਕੋਰੋਨਾ ਵਾਇਰਸ ਤੋਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਸੁਰੱਖਿਅਤ ਰੱਖਣਾ ਸਾਡਾ ਮੁੱਢਲਾ ਫਰਜ਼ ਬਣ ਜਾਂਦਾ ਹੈ। ਨਵੇਂ ਹਾਲਾਤ ਵਿਚ ਸੋਸ਼ਲ ਡਿਸਟੈਂਸ ਰੱਖ ਕੇ, ਮਾਸਕ ਪਹਿਨ ਕੇ ਅਸੀਂ ਸਮਾਜ ਨੂੰ ਤਦਰੁੰਸਤ ਰੱਖਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕਾਸਕੋ ਵਰਗੇ ਸਟੋਰਾਂ ਨੇ ਸਟੋਰ ਵਿਚ ਆਉਣ ਵਾਲਿਆਂ ਲਈ ਮਾਸਕ ਜ਼ਰੂਰੀ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਇਹ ਵੈਸੇ ਵੀ ਇਸ ਵਿਚ ਸਾਡੀ ਆਪਣੀ ਭਲਾਈ ਹੀ ਹੈ। ਆਵਰ ਗਲੋਬਲ ਵਿਲੇਜ ਦੇ ਵਾਲੰਟੀਅਰਾਂ ਵਲੋਂ ਇਸ ਲੋੜ ਨੂੰ ਮਹਿਸੂਸ ਕਰਦਿਆਂ ਆਪਣੇ ਸਾਂਝੇ ਉਪਰਾਲੇ ਨਾਲ ਅਤੇ ਦਾਨੀ ਲੋਕਾਂ ਦੀ ਸਹਾਇਤਾ ਨਾਲ ਮਾਸਕ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਹੋਰਨਾਂ ਲੋਕਾਂ ਨੂੰ ਇਸ ਕਾਰਜ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਮਿਸ਼ਨ ਵਿਚ ਸ਼ਾਮਲ ਦੇ ਚਾਹਵਾਨ ਲੋਕਾਂ ਦੀ ਅਸੀਂ ਅਗਵਾਈ ਕਰਾਂਗੇ, ਮਦਦ ਕਰਾਂਗੇ, ਉਨ੍ਹਾਂ ਨੂੰ ਘਰ ਬੈਠਿਆਂ ਹੀ ਲੋੜੀਂਦਾ ਮਟੀਰੀਅਲ ਵੀ ਮੁਹੱਈਆ ਕਰਾਂਵਾਂਗੇ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਲੋਕਾਂ ਦੇ ਸਮਰਥਨ ਅਤੇ ਉਤਸ਼ਾਹ ਨਾਲ ਸੰਭਵ ਹੋ ਸਕਦੀਆਂ ਹਨ ਅਤੇ ਸਾਨੂੰ ਬੇਹੱਦ ਖੁਸ਼ੀ ਹੈ ਕਿ ਭਾਈਚਾਰੇ ਵੱਲੋਂ ਸਾਨੂੰ ਭਰਪੂਰ ਸਹਿਯੋਗ ਮਿਲ ਰਹਾ ਹੈ। ਇਸ ਕਾਰਜ ਲਈ ਮਦਦ ਕਰਨ ਵਾਲੇ ਸਾਰੇ ਹੀ ਭਲੇ-ਪੁਰਸ਼ ਸਾਡੇ ਧੰਨਵਾਦ ਦੇ ਪਾਤਰ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com