ਹਰਿੰਦਰ ਨਿੱਕਾ
ਪਾਜ਼ਿਟਿਵ ਮਰੀਜ਼ਾਂ 'ਚ, ਕੋਟਦੁੱਨਾਂ ਦੇ 5, ਕੁਰੜ-ਛਾਪਾ ਅਤੇ ਪੰਧੇਰ ਦੇ 2-2, ਭੈਣੀ ਜੱਸਾ, ਚੰਨਣਵਾਲ ਅਤੇ ਭਦੌੜ ਦਾ 1-1 ਸ਼ਰਧਾਲੂ ਸ਼ਾਮਿਲ
ਬਰਨਾਲਾ, 4 ਮਈ 2020 - ਕੋਰੋਨਾ ਦਾ ਡੰਗ ਹੁਣ ਬਰਨਾਲਾ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਵਧੇਰੇ ਲੱਗਿਆ ਹੈ। ਸ੍ਰੀ ਹਜ਼ੂਰ ਸਾਹਿਬ ਤੋਂ ਬਰਨਾਲਾ ਪਰਤੇ ਸ਼ਰਧਾਲੂਆਂ ਚੋਂ, ਕੋਟਦੁੱਨਾ ਪਿੰਡ ਦੇ 5, ਕੁਰੜ-ਛਾਪਾ ਅਤੇ ਪੰਧੇਰ ਦੇ 2-2 , ਭੈਣੀ ਜੱਸਾ , ਚੰਨਣਵਾਲ ਅਤੇ ਭਦੌੜ ਦਾ 1-1 ਪੌਜੇਟਿਵ ਮਰੀਜ਼ ਸ਼ਾਮਿਲ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਿਲ੍ਹੇ ਦੇ ਹੁਣ ਤੱਕ ਕੁੱਲ 19 ਜਣੇ ਕੋਰੋਨਾ ਪੌਜੇਟਿਵ ਆ ਚੁੱਕੇ ਹਨ। ਇੱਨਾਂ ਵਿੱਚ ਸਭ ਤੋਂ ਵਡੇਰੀ ਉਮਰ ਦਾ ਦਲ ਸਿੰਘ 80 ਸਾਲ ਅਤੇ ਸਭ ਤੋਂ ਛੋਟੀ ਉਮਰ ਦੀ ਮਰੀਜ਼ ਚਰਨਜੀਤ ਕੌਰ 12 ਸਾਲ ਦੀ ਹੈ।
ਜਾਣਕਾਰੀ ਅਨੁਸਾਰ ਕੋਟਦੁੱਨਾ ਪਿੰਡ ਦੇ 5 ਮਰੀਜਾਂ ਵਿੱਚ ਬੇਅੰਤ ਸਿੰਘ, ਜੰਗ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਤੇ ਜਰਨੈਲ ਸਿੰਘ, ਕੁਰੜ-ਛਾਪਾ , ਪਿੰਡ ਦੇ ਜਗਤਾਰ ਸਿੰਘ ਤੇ ਚਰਨਜੀਤ ਕੌਰ, ਪੰਧੇਰ ਪਿੰਡ ਦੇ ਨਿਰਭੈ ਸਿੰਘ ਅਤੇ ਜੋਗਿੰਦਰ ਸਿੰਘ, ਚੰਣਨਵਾਲ ਪਿੰਡ ਦਾ ਕੌਰ ਸਿੰਘ, ਭੈਣੀ ਜੱਸਾ ਦਾ ਕਰਮਜੀਤ ਸਿੰਘ, ਭਦੋੜ ਦੀ ਪੱਤੀ ਵੀਰ ਸਿੰਘ ਦਾ ਗੁਰਚਰਨ ਸਿੰਘ ਸ਼ਾਮਿਲ ਹਨ। ਜਦੋਂ ਕਿ ਪੌਜੇਟਿਵ ਆਏ ਮਰੀਜ਼ਾ ਗੁਰਦੇਵ ਕੌਰ, ਸੁਖਮਨ, ਮਨਪ੍ਰੀਤ ਕੌਰ, ਦਲ ਸਿੰਘ, ਸਾਧੂ ਸਿੰਘ ਦੇ ਪਿੰਡਾਂ ਦਾ ਵੇਰਵਾ ਹਾਲੇ ਪ੍ਰਾਪਤ ਨਹੀਂ ਹੋਇਆ ਹੈ।
ਸਿਵਲ ਸਰਜਨ ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਪਾਜ਼ਿਟਿਵ ਮਰੀਜ਼ਾਂ ਚ, ਮਹਿਲ ਕਲਾਂ ਦੀ ਇੱਕ ਔਰਤ ਦੀ ਪਹਿਲਾਂ ਮੌਤ ਹੋ ਚੁੱਕੀ ਹੈ,। ਜਦੋਂ ਕਿ ਬਰਨਾਲਾ ਦੇ ਸੇਖਾ ਰੋਡ ਖੇਤਰ ਦੀ ਔਰਤ ਕੋਰੋਨਾ ਤੋਂ ਜੰਗ ਜਿੱਤ ਕੇ ਤੰਦਰੁਸਤੀ ਨਾਲ ਘਰ ਪਹੁੰਚ ਚੁੱਕੀ ਹੈ। ਬਾਕੀ 17 ਪੌਜੇਟਿਵ ਮਰੀਜ਼ਾਂ ਨੂੰ ਜਿਲ੍ਹੇ ਦੇ ਆਈਸੋਲੇਸ਼ਨ ਸੈਂਟਰ ਸੋਹਲ ਪੱਤੀ ਵਿਖੇ ਭਰਤੀ ਕੀਤਾ ਗਿਆ ਹੈ। ਡਾਕਟਰ ਉਨ੍ਹਾਂ ਦਾ ਇਲਾਜ਼ ਕਰ ਰਹੇ ਹਨ। ਸਾਰਿਆਂ ਦੀ ਹਾਲਤ ਹਾਲੇ ਠੀਕ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਕੁੱਲ 111 ਜਣਿਆਂ ਦੀ ਰਿਪੋਰਟ ਆਈ ਸੀ, ਜਿਨ੍ਹਾਂ ਵਿੱਚੋਂ 96 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਪੌਜੇਟਿਵ ਮਰੀਜ਼ ਸਾਰੇ ਬਾਹਰੋਂ ਆਉਣ ਤੋਂ ਬਅਦ ਏਕਾਂਤਵਾਸ ਕੀਤੇ ਗਏ ਹੋਏ ਸਨ। ਜਿਨ੍ਹਾਂ ਦਾ ਇੱਥੇ ਕੋਈ ਸੰਪਰਕ ਕਿਸੇ ਨਾਲ ਨਹੀਂ ਹੋਇਆ ਹੈ ।