← ਪਿਛੇ ਪਰਤੋ
ਲੁਧਿਆਣਾ ਦੀ ਡਾਕਟਰ ਦੀ ਰਿਪੋਰਟ ਪਾਜ਼ੀਟਿਵ ਸੰਜੀਵ ਸੂਦ ਲੁਧਿਆਣਾ, 4 ਮਈ, 2020 : ਲੁਧਿਆਣਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਕੰਮ ਕਰਨ ਵਾਲੀ ਡਾ. ਪੁਨੀਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬਾਗਾ ਨੇ ਕੀਤੀ ਹੈ। ਇਸ ਡਾਕਟਰ ਨੇ ਐਮ ਡੀ ਕਰਨ ਵਾਸਤੇ ਆਪਣੀ ਬਦਲੀ ਪਟਿਆਲਾ ਕਰਵਾ ਲਈ ਸੀ ਪਰ ਦੇਰ ਸ਼ਾਮ ਉਸਦੀ ਰਿਪੋਰਟ ਪਾਜ਼ੀਟਿਵ ਆ ਗਈ। ਹੁਣ ਉਸਦੇ ਸੰਪਰਕ ਵਿਚ ਆਏ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
Total Responses : 265